ਨਵੀਂ ਦਿੱਲੀ . ਕਾਂਗਰਸੀ ਸਰਕਾਰ ਵਾਲੇ ਸੂਬੇ ਰਾਜਸਥਾਨ ‘ਚ ਬੱਚਿਆਂ ਦੀ ਮੋਤ ਦਾ ਸਿਲਸਿਲਾ ਜਾਰੀ ਹੈ। ਕੋਟਾ ਦੇ ਜੇਕੇ ਲੋਨ ਹਸਪਤਾਲ ‘ਚ 36 ਦਿਨਾਂ ‘ਚ ਹੁਣ ਤੱਕ 110 ਬੱਚਿਆਂ ਦੀ ਮੋਤ ਹੋ ਚੁਕੀ ਹੈ। ਮੁੱਖ ਮੰਤਰੀ ਅਸ਼ੋਕ ਗਿਹਲੋਤ ਦੇ ਸ਼ਹਿਰ ਜੋਧਪੁਰ ਦੇ ਡਾ. ਸਪੁਰਨਾਂਨੰਦ ਮੈਡੀਕਲ ਕਾਲਜ ‘ਚ ਸਿਰਫ ਦਸੰਬਰ ‘ਚ 146, ਬੀਕਾਨੇਰ ਦੇ ਪੀਵੀਐਮ ਹਸਪਤਾਲ ‘ਚ 162 ਅਤੇ ਉਦੈਪੁਰ ਦੇ ਮਹਾਰਾਣਾ ਭੁਪਾਲ ਹਸਪਤਾਲ ਤੋ 119 ਬੱਚਿਆਂ ਦੇ ਮੋਤ ਦੀ ਖਬਰ ਆ ਚੁਕੀ ਹੈ।
ਜੋਧਪੁਰ, ਬੀਕਾਨੇਰ, ਉਦੈਪੁਰ ਦੇ ਅਸਪਤਾਲਾਂ ਦੀ ਸੁਧ ਹਾਲੇ ਤੱਕ ਕਿਸੇ ਨੇ ਨਹੀਂ ਲਈ ਹੈ। ਰਾਜਸਥਾਨ ਸਰਕਾਰ ਨੂੰ ਨੈਸ਼ਨਲ ਹੈਲਥ ਕਮੀਸ਼ਨ ਨੇ ਨੋਟਿਸ ਭੇਜਿਆ ਜਿਸ ‘ਚ ਕਿਹਾ ਹੈ ਕਿ ਅਸਪਤਾਲ ‘ਚ ਜ਼ਿਆਦਾਤਰ ਮਸ਼ੀਨਾਂ ਕੰਮ ਨਹੀਂ ਕਰਦੀਆਂ। ਸੂਬੇ ਦੇ ਹੈਲਥ ਮਿਨੀਸਟਰ ਡਾ ਰਘੁ ਸ਼ਰਮਾ ਨੇ ਕਿਹਾ ਹੈ ਕਿ ਇਸ ਦੇ ਜ਼ੁੰਮੇਵਾਰ ਲੋਕਾਂ ਖਿਲਾਫ ਜਾਂਚ ਹੋਵੇਗੀ
ਹਿੰਦੁਸਤਾਨ ‘ਚ ਹਰ ਸਾਲ ਪੰਜ ਵਰਿਆਂ ਤੋਂ ਛੋਟੇ 10 ਲੱਖ ਬੱਚਿਆਂ ਦੀ ਹੁੰਦੀ ਹੈ ਮੌਤ,
ਇਹਨਾਂ ‘ਚੋਂ 25 ਫੀਸਦੀ ਦੀ ਮੌਤਾਂ ਸਿਰਫ ਨਿਮੋਨੀਆ ਤੇ ਡਾਇਰੀਆ ਨਾਲ
ਬੀਕਾਨੇਰ ਦੇ ਸਰਦਾਰ ਪਟੇਲ ਮੈਡੀਕਲ ਕਾਲਜ ਦੇ ਪ੍ਰਿਸੀਪਲ ਡਾ. ਐਚਐਸ ਕੁਮਾਰ ਮੁਤਾਬਿਕ- ਉਹਨਾਂ ਹੀ ਬੱਿਚਆਂ ਦੀ ਮੋਤ ਹੁੰਦੀ ਹੈ ਜੋ ਗੰਭੀਰ ਹਾਲਾਤ ‘ਚ ਪਿੰਡਾਂ ਤੋ ਰੈਫਰ ਕਰਕੇ ਹਸਪਤਾਲ ਭੇਜੇ ਜਾਂਦੇ ਜਾਂਦੇ ਹਨ। ਇਹ ਬਾੜਮੇਰ, ਜੈਸਲਮੇਰ, ਨਾਗੋਰ, ਜ਼ਾਲੋਰ, ਪਾਲੀ ਅਤੇ ਸਿਰੋਹੀ ਆਦਿ ਜ਼ਿਲੇ ਤੋ ਰੈਫਰ ਹੋ ਕੇ ਆਉਂਦੇ ਹਨ।
ਹਿੰਦੁਸਤਾਨ ‘ਚ ਇਸ ਵੇਲੇ ਦੋ ਲੱਖ ਤੋਂ ਜ਼ਿਆਦਾ ਪੀਡਿਆਟ੍ਰਿਕਸ (ਬੱਚਿਆਂ ਦੇ ਮਾਹਿਰ ਡਾਕਟਰ) ਦੀ ਲੋੜ ਹੈ ਪਰ ਇਸ ਮੁਲਕ ‘ਚ ਸਿਰਫ 25 ਹਜ਼ਾਰ ਡਾਕਟਰ ਹੀ ਹਨ