ਲੁਧਿਆਣਾ, 14 ਜਨਵਰੀ | ਲੋਹੜੀ ਦੀ ਰਾਤ ਇੱਕ ਪਰਿਵਾਰ ਨੇ ਗੁਆਂਢੀਆਂ ਦੇ ਘਰ ਸਾੜਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਮਨਦੀਪ, ਉਸ ਦੀ ਪਤਨੀ ਮਧੂ ਅਤੇ ਮਾਂ ਨਰਿੰਦਰ ਕੌਰ ਨੇ ਪਹਿਲਾਂ ਗੈਸ ਸਿਲੰਡਰ ਨੂੰ ਅੱਗ ਲਗਾਈ ਅਤੇ ਜਦੋਂ ਕੋਈ ਧਮਾਕਾ ਨਾ ਹੋਇਆ ਤਾਂ ਉਨ੍ਹਾਂ ਸੜਦੇ ਸਿਲੰਡਰ ਨੂੰ ਚੁੱਕ ਕੇ ਗੁਆਂਢੀਆਂ ਦੇ ਘਰਾਂ ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ।

ਇਹ ਘਟਨਾ ਸੰਦੀਲਾ ਕਾਲੋਨੀ, ਧਾਂਦਰਾ ਦੀ ਹੈ। ਘਟਨਾ ਵਿਚ ਮਲਕੀਤ ਸਿੰਘ, ਰਾਜਵੀਰ ਕੌਰ, ਦੀਪਕ, ਹਰਦੀਪ ਸਿੰਘ, ਆਸ਼ੂ ਅਤੇ ਹੈਪੀ ਸਮੇਤ ਕਈ ਵਿਅਕਤੀ ਵਾਲ-ਵਾਲ ਬਚ ਗਏ। ਪੀੜਤਾਂ ਅਨੁਸਾਰ ਮੁਲਜ਼ਮਾਂ ਨੇ ਨਾ ਸਿਰਫ਼ ਬਲਦੇ ਸਿਲੰਡਰ ਨਾਲ ਹਮਲਾ ਕੀਤਾ ਸਗੋਂ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਘਰਾਂ ਵਿਚ ਲੁਕਣਾ ਪਿਆ

ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਉਕਤ ਪਰਿਵਾਰ ਵੱਲੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਚੁੱਕਾ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਮੰਗਲਵਾਰ ਨੂੰ ਪੀੜਤ ਪਰਿਵਾਰ ਨੇ ਪੁਲਿਸ ਕਮਿਸ਼ਨਰ ਦਫਤਰ ਪਹੁੰਚ ਕੇ ਸੀਸੀਟੀਵੀ ਫੁਟੇਜ ਸਮੇਤ ਲਿਖਤੀ ਸ਼ਿਕਾਇਤ ਦਿੱਤੀ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਜਾਂਚ ਕਰ ਰਹੀ ਹੈ।

ਇਲਾਕਾ ਵਾਸੀਆਂ ਨੇ ਦੱਸਿਆ ਕਿ ਬਾਅਦ ‘ਚ ਦੋਸ਼ੀਆਂ ਨੇ ਗੈਸ ਸਿਲੰਡਰ ਲੈ ਕੇ ਅੱਗ ਲਗਾ ਦਿੱਤੀ ਅਤੇ ਧਮਾਕਾ ਨਾ ਹੋਣ ‘ਤੇ ਦੋਸ਼ੀਆਂ ਨੇ ਆਪਣੇ ਹੱਥ ‘ਚ ਬਲਦਾ ਗੈਸ ਸਿਲੰਡਰ ਚੁੱਕ ਲਿਆ ਅਤੇ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)