ਜਲੰਧਰ, 27 ਫਰਵਰੀ | ਜਲੰਧਰ ਦੇ ਫਿਲੌਰ ਇਲਾਕੇ ‘ਚ ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਵਿਚਾਲੇ ਚੱਲ ਰਹੀ ਗੈਂਗਵਾਰ ਕਾਰਨ ਅੱਜ ਸਵੇਰੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਾਈ ਦੌਰਾਨ ਸੰਜੂ ਮਸੀਹ ਪੁੱਤਰ ਕਾਲੂ ਮਸੀਹ ਵਾਸੀ ਮੁਹੱਲਾ ਮਾਲਾ ਨੂੰ ਗੋ.ਲੀ ਲੱਗ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਜੇ ਅਤੇ ਸ਼ਿਵਾ ਗੈਂਗ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/1300246687323691

ਲੜਾਈ ਦੀ ਸੂਚਨਾ ਮਿਲਦੇ ਹੀ ਮੁਹੱਲਾ ਉੱਚੀ ਘਾਟੀ ਦੀਆਂ ਔਰਤਾਂ ਸਮੇਤ ਵੱਡੀ ਗਿਣਤੀ ਵਿਚ ਥਾਣਾ ਫਿਲੌਰ ਸਿਵਲ ਹਸਪਤਾਲ ਫਿਲੌਰ ਪਹੁੰਚ ਗਏ। ਹਸਪਤਾਲ ‘ਚ ਜ਼ਖਮੀ ਸੰਜੂ ਮਸੀਹ ਦੀ ਮਾਸੀ ਦੇ ਪੁੱਤਰ ਵਿਜੇ ਮਸੀਹ ਨੇ ਦੱਸਿਆ ਕਿ ਉਹ ਮਾਣਯੋਗ ਅਦਾਲਤ ‘ਚ ਕਿਸੇ ਕੇਸ ‘ਚ ਪੇਸ਼ੀ ਭੁਗਤ ਕੇ ਘਰ ਪਰਤ ਰਿਹਾ ਸੀ, ਜਦੋਂ ਉਹ ਮੁਹੱਲਾ ਮਿੱਠਾ ਖੂਹ ਕੋਲ ਪਹੁੰਚਿਆ ਤਾਂ ਸ਼ਿਵ ਪੁੱਤਰ ਸਤਪਾਲ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਨੂੰ ਗੋਲੀ ਲੱਗੀ। ਸੰਜੂ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਸ਼ਿਵ ਦੀ ਮਾਤਾ ਤਾਰਾ ਰਾਣੀ ਨੇ ਦੱਸਿਆ ਕਿ ਵਿਜੇ ਮਸੀਹ ਨੇ ਸਾਡੇ ਘਰ ਪਹਿਲਾਂ ਵੀ ਹਮਲਾ ਕੀਤਾ ਸੀ। ਅੱਜ ਵੀ ਵਿਜੇ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਸਾਡੇ ਘਰ ‘ਤੇ ਹਮਲਾ ਕਰ ਦਿੱਤਾ ਅਤੇ ਮੇਰੇ ਲੜਕੇ ਸ਼ਿਵ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੰਜੂ ‘ਤੇ ਉਸ ਦੇ ਦੋਸਤ ਵਿਜੇ ਨੇ ਗੋਲੀ ਚਲਾਈ ਸੀ।