ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਵੀ ਕੋਰੋਨਾ ਦੇ 31 ਨਵੇਂ ਕੇਸ ਸਾਹਮਣੇ ਆਏ ਹਨ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1815 ਹੋ ਗਈ ਹੈ। ਕੱਲ੍ਹ ਵੀ ਜ਼ਿਲ੍ਹੇ ਵਿਚ ਕੋਰੋਨਾ ਦੇ 51 ਕੇਸ ਸਾਹਮਣੇ ਆਏ ਸਨ। ਜ਼ਿਲ੍ਹੇ ਵਿਚ ਹੁਣ ਨਿਤ ਦਿਨ ਵੱਡੇ ਅੰਕੜਿਆਂ ਵਿਚ ਕੇਸ ਸਾਹਮਣੇ ਆ ਰਹੇ ਹਨ। ਬੁੱਧਵਾਰ ਨੂੰ ਕੋਰੋਨਾ ਨਾਲ ਦੋ ਮੌਤਾਂ ਵੀ ਹੋ ਗਈਆਂ ਹਨ। ਜਿਸ ਦੇ ਨਾਲ ਜਲੰਧਰ ਵਿਚ ਕੋਰੋਨਾ ਨਾਲ ਦੰਮ ਤੋੜਨ ਵਾਲਿਆ ਦੀ ਗਿਣਤੀ 35 ਹੋ ਗਈ ਹੈ।
ਅੱਜ ਥੋੜੀ ਜਿਹੀ ਰਾਹਤ ਵਾਲੀ ਖਬਰ ਇਹ ਵੀ ਹੈ ਕਿ 344 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ। ਜ਼ਿਲ੍ਹੇ ਵਿਚ ਵੱਧ ਰਹੇ ਕੇਸਾਂ ਨੂੰ ਲੈ ਕੇ ਅਲੱਗ-ਅਲੱਗ ਇੰਸੀਟਿਊਟ ਵਿਚ ਕੋਵਿਡ ਕੇਅਰ ਸੈਂਟਰ ਬਣਾ ਰਿਹਾ ਹੈ। ਅੱਜ ਆਏ ਮਰੀਜ਼ਾਂ ਦੇ ਇਲਾਕਿਆਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਜਿਵੇਂ ਹੀ ਜਾਣਕਾਰੀ ਆਵੇਗੀ ਇੱਥੇ ਅਪਡੇਟ ਕਰ ਦਿੱਤੀ ਜਾਵੇਗੀ।