ਫਿਰੋਜ਼ਪੁਰ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਪਿੰਡ ਖਵਾਜ਼ਾ ਖੜਕ ਵਿਚ ਇਕ ਔਰਤ ਨੇ ਆਪਣੇ ਹੀ ਦਿਓਰ ਖ਼ਿਲਾਫ਼ ਕੁੱਟਮਾਰ ਅਤੇ ਦੁਰਵਿਵਹਾਰ ਦਾ ਮਾਮਲਾ ਦਰਜ ਕਰਵਾਇਆ ਹੈ। ਹਾਲਾਂਕਿ ਪਹਿਲਾਂ ਦੋਸ਼ੀ ਨੇ ਪੰਚਾਇਤ ਤੋਂ ਮੁਆਫੀ ਮੰਗ ਲਈ ਸੀ ਪਰ ਉਹ ਔਰਤ ਨਾਲ ਬਦਸਲੂਕੀ ਕਰਨ ਤੋਂ ਬਾਜ਼ ਨਹੀਂ ਆਇਆ, ਜਿਸ ਤੋਂ ਬਾਅਦ ਔਰਤ ਨੇ ਪੁਲਿਸ ਦੇ ਹੈਲਪਲਾਈਨ ਨੰਬਰ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾਈ।
28 ਸਾਲਾ ਔਰਤ ਨੇ ਦੱਸਿਆ ਕਿ ਜਦੋਂ ਉਹ ਘਰ ਵਿਚ ਇਕੱਲੀ ਸੀ ਤਾਂ ਉਸ ਦਾ ਦਿਓਰ ਲਖਵਿੰਦਰ ਸਿੰਘ ਆਇਆ। ਉਸਨੇ ਪਹਿਲਾਂ ਉਸਨੂੰ ਡੰਡੇ ਨਾਲ ਮਾਰਿਆ ਅਤੇ ਫਿਰ ਉਸਦੀ ਕਮੀਜ਼ ਉਤਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਮਾਮਲਾ ਪੰਚਾਇਤ ਕੋਲ ਗਿਆ ਤਾਂ ਦੋਸ਼ੀ ਨੇ ਪੰਚਾਇਤ ਅੱਗੇ ਮੁਆਫੀ ਮੰਗੀ ਅਤੇ ਦੁਬਾਰਾ ਅਜਿਹੀ ਗਲਤੀ ਨਾ ਕਰਨ ਦਾ ਭਰੋਸਾ ਦਿੱਤਾ।
ਔਰਤ ਮੁਤਾਬਕ ਇਸ ਤੋਂ ਬਾਅਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਘਰ ਆ ਕੇ ਗਾਲ੍ਹਾਂ ਕੱਢਣ ਲੱਗ ਪਿਆ। ਘਰ ਦਾ ਦਰਵਾਜ਼ਾ ਵੀ ਟੁੱਟਿਆ ਹੋਇਆ ਸੀ। ਥਾਣਾ ਘੱਲ ਖੁਰਦ ਦੇ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ’ਤੇ ਲਖਵਿੰਦਰ ਸਿੰਘ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।