ਅਮਰੀਕਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਵਿਖੇ ਇਕ ਸਟੋਰ ‘ਤੇ ਲੁੱਟ ਦੀ ਨੀਯਤ ਨੂੰ ਲੈ ਕੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ‘ਚ ਸਟੋਰ ‘ਤੇ ਕੰਮ ਕਰਨ ਵਾਲੇ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਭਾਰਤੀ ਮੂਲ ਦੇ ਨੌਜਵਾਨ ਦੀ ਪਛਾਣ ਕ੍ਰਿਸ਼ਨ ਸਿੰਘ ਵਜੋਂ ਹੋਈ ਹੈ। 16 ਸਾਲਾ ਹਥਿਆਰਬੰਦ ਲੁਟੇਰੇ ਦੀ ਵੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਅਤੇ ਹਥਿਆਰਬੰਦ ਲੁਟੇਰੇ ਨੇ ਇਕ-ਦੂਜੇ ‘ਤੇ ਗੋਲੀਆਂ ਚਲਾਈਆਂ। ਇਹ ਘਟਨਾ ਬੀਤੇ ਐਤਵਾਰ ਰਾਤ ਕਰੀਬ 11.00 ਵਜੇ ਵਾਪਰੀ। ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜਵਾਨ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਕ੍ਰਿਸ਼ਨ ਸਿੰਘ ਕ੍ਰਿਸ਼ ਸਟੋਰ ਦੇ ਅੰਦਰ ਮ੍ਰਿਤਕ ਪਾਇਆ ਗਿਆ। ਉਹ ਕ੍ਰਿਸ਼ ਸਟੋਰ ਦੇ ਮਾਲਕ ਪ੍ਰਤਾਪ ਸਿੰਘ ਦਾ ਪੁੱਤਰ ਸੀ। ਮ੍ਰਿਤਕ ਆਪਣੇ ਮਾਂ- ਪਿਓ ਦਾ ਇਕਲੌਤਾ ਪੁੱਤਰ ਸੀ।
ਅਮਰੀਕਾ ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਲੁੱਟ ਦੌਰਾਨ ਕਤਲ, ਸਟੋਰ ‘ਤੇ ਦਿੱਤਾ ਵਾਰਦਾਤ ਨੂੰ ਅੰਜਾਮ
Related Post