ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਨਵੇਂ ਮੁੱਖ ਸਕੱਤਰ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ। ਸੀਨੀਅਰ IAS ਅਧਿਕਾਰੀ ਅਨੁਰਾਗ ਵਰਮਾ ਦਾ ਨਾਂ ਨਵੇਂ ਮੁੱਖ ਸਕੱਤਰ ਦੀ ਨਿਯੁਕਤੀ ਲਈ ਸਭ ਤੋਂ ਉੱਪਰ ਹੈ। ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਅੱਜ ਜਾਰੀ ਕਰ ਦਿੱਤੇ ਗਏ ਹਨ। ਅਨੁਰਾਗ ਵਰਮਾ 1993 ਬੈਚ ਦੇ IAS ਅਧਿਕਾਰੀ ਹਨ। ਅਨੁਰਾਗ ਵਰਮਾ ਇਸ ਵੇਲੇ ਪੰਜਾਬ ਦੇ ਐਡੀਸ਼ਨਲ ਸੈਕਟਰੀ ਹੋਮ ਹਨ ਅਤੇ ਉਨ੍ਹਾਂ ਕੋਲ 2 ਮਹਿਕਮਿਆਂ ਦੇ ਐਡੀਸ਼ਨਲ ਚਾਰਜ ਵੀ ਹਨ।

ਇਸ ਵੇਲੇ ਮੁੱਖ ਸਕੱਤਰ ਵਜੋਂ ਤਾਇਨਾਤ ਵਿਜੇ ਕੁਮਾਰ ਜੰਜੂਆ 30 ਜੂਨ ਨੂੰ ਸੇਵਾ-ਮੁਕਤ ਹੋਣ ਜਾ ਰਹੇ ਹਨ। ਵੀਕੇ ਜੰਜੂਆ ਨੂੰ 5 ਜੁਲਾਈ 2022 ਨੂੰ ਪੰਜਾਬ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਅਨਿਰੁਧ ਤਿਵਾਰੀ ਨੂੰ ਹਟਾਏ ਜਾਣ ਤੋਂ ਬਾਅਦ IAS ਅਧਿਕਾਰੀ ਜੰਜੂਆ ਨੂੰ ਮੁੱਖ ਸਕੱਤਰ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਜੰਜੂਆ ਜੇਲ੍ਹ ਅਤੇ ਵਧੀਕ ਵਿਸ਼ੇਸ਼ ਮੁੱਖ ਸਕੱਤਰ ਚੋਣ ਵਜੋਂ ਤਾਇਨਾਤ ਸਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ