ਅੰਮ੍ਰਿਸਤਰ | ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੇ ਪੇਪਰ 24 ਦਸੰਬਰ ਤੋਂ 14 ਜਨਵਰੀ ਤਕ ਲੈਣ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਦਾ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਵਿਰੋਧ ਕਰ ਦਿੱਤਾ ਸੀ। ਪ੍ਰੋਫੈਸਰਾਂ ਨੇ ਕਿਹਾ ਸੀ ਕਿ ਇਨ੍ਹਾਂ ਦਿਨਾਂ ‘ਚ ਉਨ੍ਹਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ ਅਤੇ ਵਿਦਿਆਰਥੀਆਂ ਨੇ ਵੀ ਆਰਾਮ ਕਰਨਾ ਹੁੰਦਾ ਹੈ। ਲੇਕਿਨ ਜੀਐਨਡੀਯੂ ਨੇ ਸਮੇਂ ਨਹੀਂ ਦਿੱਤਾ। ਹੁਣ ਇਸ ਨੂੰ ਬਦਲ ਦਿੱਤਾ ਗਿਆ ਹੈ।

ਯੂਨੀਵਰਸਿਟੀ ਨੇ 5 ਦਸੰਬਰ ਤੋਂ 27 ਦਸੰਬਰ ਤਕ ਅਤੇ ਉਸ ਤੋਂ ਬਾਅਦ 11 ਜਨਵਰੀ ਤੋਂ 25 ਤੱਕ ਪੇਪਰ ਲੈਣ ਦਾ ਫੈਸਲਾ ਲਿਆ ਹੈ। 28 ਦਸੰਬਰ ਤੋਂ 10 ਜਨਵਰੀ ਤੱਕ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਛੁੱਟੀਆਂ ਰਹਿਣਗੀਆਂ। ਜੀਐਨਡੀਯੂ ਦੇ ਇਸ ਵਾਰ ਦੇ ਕੈਲੰਡਰ ‘ਚ 26 ਤੋਂ ਦਸੰਬਰ ਤੋਂ 10 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਹਨ। ਲੇਕਿਨ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੂੰ ਦਰ ਕਿਨਾਰਾ ਕਰ 24 ਦਸੰਬਰ ਤੋਂ 14 ਜਨਵਰੀ ਤੱਕ ਯੂਨੀਵਰਸਿਟੀ ਵਲੋਂ ਪੇਪਰਾਂ ਦਾ ਸ਼ਡੀਊਲ ਜਾਰੀ ਕੀਤਾ ਗਿਆ ਸੀ।