ਜਲੰਧਰ, 16 ਨਵੰਬਰ | ਰੇਲਗੱਡੀ ਦੁਆਰਾ ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਆਉਣ ਵਾਲੇ ਦਿਨਾਂ ਵਿਚ ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਟਰੇਨ ਰੱਦ ਹੋਣ ‘ਤੇ ਬੁਕਿੰਗ ਦੇ ਬਾਵਜੂਦ ਬੱਸ ਜਾਂ ਹੋਰ ਸਾਧਾਨਾਂ ਰਾਹੀਂ ਮੰਜ਼ਿਲ ‘ਤੇ ਪਹੁੰਚਣਾ ਪੈਂਦਾ ਹੈ। ਰਿਫੰਡ ਲੈਣ ਵਿਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਹੀ ਮੁਸਾਫਰਾਂ ਨੂੰ ਇੱਕ ਵਾਰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਸ਼ੁੱਕਰਵਾਰ ਨੂੰ ਰੇਲਵੇ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਦੱਸਿਆ ਕਿ ਸ਼ਨੀਵਾਰ ਤੋਂ 29 ਨਵੰਬਰ ਤੱਕ 132 ਟਰੇਨਾਂ ਪ੍ਰਭਾਵਿਤ ਹੋਣਗੀਆਂ। ਸ਼ਾਨ-ਏ-ਪੰਜਾਬ ਅਤੇ ਗੋਲਡ ਸ਼ਤਾਬਦੀ ਨੂੰ ਵੀ ਟਰਮਿਨੇਟ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਫਗਵਾੜਾ ਅਤੇ ਲੁਧਿਆਣਾ ਸਟੇਸ਼ਨ ‘ਤੇ ਰੋਕ ਕੇ ਚਲਾਇਆ ਜਾਵੇਗਾ। 56 ਟਰੇਨਾਂ ਰੱਦ, 48 ਟਰੇਨਾਂ 20 ਮਿੰਟ ਤੋਂ 3 ਘੰਟੇ ਤੱਕ ਦੇਰੀ ਨਾਲ ਚੱਲਣਗੀਆਂ, 32 ਟਰੇਨਾਂ ਸ਼ਾਟ ਟਰਮਿਨੇਟ ਤੇ ਰੀਸ਼ਡਿਊਲ ਕਰ ਕੇ ਚਲਾਈਆਂ ਜਾਣਗੀਆਂ।
ਰੇਲਗੱਡੀ ਦਾ ਨਾਮ ਟਰੇਨ ਨੰਬਰ ਮਿਤੀ
ਪਠਾਨਕੋਟ-ਦਿੱਲੀ 22430 ਅਤੇ 22429 16 ਤੋਂ 28 ਨਵੰਬਰ ਤੱਕ
ਅੰਮ੍ਰਿਤਸਰ-ਨੰਗਲ ਡੈਮ 14505 ਅਤੇ 14506 27 ਨਵੰਬਰ ਤੱਕ
ਅੰਮ੍ਰਿਤਸਰ ਜੈ ਨਗਰ 04652 ਅਤੇ 04651 26 ਨਵੰਬਰ ਤੱਕ
ਅੰਮ੍ਰਿਤਸਰ-ਪੁਰਾਣੀ ਦਿੱਲੀ 12460 ਅਤੇ 12459 27 ਨਵੰਬਰ ਤੱਕ
ਜਲੰਧਰ ਸ਼ਹਿਰ-ਪੁਰਾਣੀ ਦਿੱਲੀ 14682 ਅਤੇ 14681 27 ਨਵੰਬਰ ਤੱਕ
ਅੰਮ੍ਰਿਤਸਰ-ਹਰਿਦੁਆਰ 12054 ਅਤੇ 12053 27 ਨਵੰਬਰ ਤੱਕ
ਅੰਮ੍ਰਿਤਸਰ-ਨਿਊ ਜਲਪਾਈਗੁੜੀ 04654 ਅਤੇ 04653 27 ਅਤੇ 29 ਨਵੰਬਰ
ਅੰਮ੍ਰਿਤਸਰ-ਸਹਰਸਾ 14604 ਅਤੇ 14603 27 ਅਤੇ 29 ਨਵੰਬਰ
ਪੂਰਨੀਆ ਕੋਰਟ-ਅੰਮ੍ਰਿਤਸਰ 14617 ਅਤੇ 14618 29 ਨਵੰਬਰ ਤੱਕ
ਜੰਮੂ ਤਵੀ-ਬਾੜਮੇਰ 14662 ਅਤੇ 14661 26 ਅਤੇ 29 ਨਵੰਬਰ
ਵਾਰਾਣਸੀ- SMVD ਕਟੜਾ 04624 ਅਤੇ 04623 17 ਅਤੇ 19 ਨਵੰਬਰ
ਡਾ: ਅੰਬੇਡਕਰ ਨਗਰ-SMVD ਕਟੜਾ 09321 ਅਤੇ 09322 23 ਅਤੇ 25 ਨਵੰਬਰ
ਤੁਸ਼ਾਰ ਮਹਾਜਨ ਛਪਰਾ ਤੋਂ 05193 ਅਤੇ 05194 23 ਅਤੇ 25 ਨਵੰਬਰ
ਕਟਿਹਾਰ ਅੰਮ੍ਰਿਤਸਰ 05734 ਅਤੇ 05733 21 ਅਤੇ 23 ਨਵੰਬਰ ਤੱਕ
ਨਵੀਂ ਦਿੱਲੀ—ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 04075 ਅਤੇ 04076 17 ਅਤੇ 18 ਨਵੰਬਰ
ਛਪਰਾ—ਅੰਮ੍ਰਿਤਸਰ 05161 ਅਤੇ 05162 18 ਅਤੇ 19 ਨਵੰਬਰ
ਲੁਧਿਆਣਾ- ਛੇਹਰਟਾ 04591 ਅਤੇ 04592 27 ਨਵੰਬਰ ਤੱਕ
ਜਲੰਧਰ ਸਿਟੀ-ਨਵਾਂਸ਼ਹਿਰ 04399 ਅਤੇ 04400 27 ਨਵੰਬਰ ਤੱਕ
ਨਵਾਂਸ਼ਹਿਰ-ਜਲੰਧਰ 06979 27 ਨਵੰਬਰ ਤੱਕ
ਅੰਬਾਲਾ ਕੈਂਟ-ਜਲੰਧਰ ਸ਼ਹਿਰ 04689 ਅਤੇ 04690 27 ਨਵੰਬਰ ਤੱਕ
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)