ਜਲੰਧਰ | ਸਿਹਤ ਵਿਭਾਗ ਜਨਵਰੀ 2023 ਤੋਂ ਬੱਚਿਆਂ ਦੇ ਰੁਟੀਨ ਟੀਕਾਕਰਨ ਦੇ ਸ਼ਡਿਊਲ ‘ਚ ਬਦਲਾਅ ਕਰ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਸਮੂਹ ਮੈਡੀਕਲ ਅਫਸਰਾਂ, ਐਲ.ਐਚ.ਵੀਜ਼, ਬੀ.ਈ.ਈਜ਼ ਨਾਲ ਵੀਡੀਓ ਕਾਨਵਰੰਸ ਜ਼ਰੀਏ ਗੱਲ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਬੱਚਿਆਂ ਨੂੰ ਪੋਲੀਓ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਖਣ ਲਈ ਬਦਲਾਅ ਹੋਣ ਜਾ ਰਿਹਾ ਹੈ। ਜ਼ਿਲਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ ਅਤੇ ਸਰਵਿਲਾਂਸ ਮੈਡੀਕਲ ਅਫਸਰ ਡਾ. ਗਗਨ ਸ਼ਰਮਾ ਨੇ ਸਿਹਤ ਸਟਾਫ ਨੂੰ ਜਾਣਕਾਰੀ ਦਿੱਤੀ ਕਿ

ਪਹਿਲੀ ਜਨਵਰੀ ਤੋਂ ਰੁਟੀਨ ਟੀਕਾਕਰਨ ਦੌਰਾਨ ਬੱਚਿਆਂ ਨੂੰ ਪੋਲੀਓ ਵੈਕਸੀਨ ਦਾ ਤੀਜਾ ਟੀਕਾ ਲਗਾਇਆ ਜਾਵੇਗਾ। ਇਹ ਟੀਕਾ ਬੱਚੇ ਦੇ 9 ਮਹੀਨੇ ਦਾ ਹੋਣ ‘ਤੇ ਮੀਜ਼ਲ-ਰੁਬੈਲਾ ਵੈਕਸੀਨ ਦੀ ਪਹਿਲੀ ਖੁਰਾਕ ਦੇ ਨਾਲ ਦਿੱਤਾ ਜਾਵੇਗਾ। ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਜਿਹੜੇ ਬੱਚੇ ਪਹਿਲਾਂ ਹੀ ਮੀਜ਼ਲ-ਰੂਬੈਲਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਹਨ, ਉਨ੍ਹਾਂ ਨੂੰ ਪੋਲੀਓ ਵੈਕਸੀਨ ਆਈ.ਪੀ.ਵੀ. ਦਾ ਪਹਿਲਾ ਟੀਕਾ 6ਵੇਂ ਹਫਤੇ ਅਤੇ ਦੂਜਾ ਟੀਕਾ 14ਵੇਂ ਹਫਤੇ ਚ ਲਾਇਆ ਜਾਂਦਾ ਹੈ ਅਤੇ ਹੁਣ ਆਈ.ਪੀ.ਵੀ.- 3 ਦਾ ਤੀਜਾ ਟੀਕਾ 9ਵੇਂ ਮਹੀਨੇ ‘ਚ ਐਮ.ਆਰ. ਦੇ ਪਹਿਲੇ ਟੀਕੇ ਨਾਲ ਲਗਾਇਆ ਜਾਵੇਗਾ। ਡਾ. ਗਰਗ ਨੇ ਕਿਹਾ ਕਿ ਸਿਹਤ ਵਿਭਾਗ ਨੇ ਟੀਕਾਕਰਨ ਸ਼ਡਿਊਲ ਚ ਬਦਲਾਅ ਕਰ ਕੇ ਪੋਲੀਓ ਵੈਕਸੀਨ ਦੀ ਤੀਜੀ ਡੋਜ਼ ਲਾਉਣ ਦੀਆਂ ਐਂਟੀਬਾਡੀਜ਼ ਬਣਾਉਣ ‘ਚ ਹੋਰ ਮਦਦ ਮਿਲੇਗੀ।