<p>ਅੱਜ ਜਲੰਧਰ ਵਿੱਚ ਇੱਕ ਅਹਿਮ ਰਾਜਨੀਤਿਕ ਵਿਕਾਸ ਦੇ ਤੌਰ &OpenCurlyQuote;ਤੇ ਕਾਂਗਰਸ ਨਾਲ ਸੰਬੰਧਿਤ ਆਗੂ ਅਤੇ ਪ੍ਰਮੁੱਖ ਉਦਯੋਗਪਤੀ ਸੁਮਿਤ ਸ਼ਰਮਾ ਨੇ ਆਮ ਆਦਮੀ ਪਾਰਟੀ ਦਾ ਦਾਮਨ ਥਾਮ ਲਿਆ। ਇਹ ਜੁਆਇਨਿੰਗ ਸ਼ਹੀਦ ਉਦਮ ਸਿੰਘ ਨਗਰ ਵਿਖੇ ਸਥਿਤ ਨਿਤਿਨ ਕੋਹਲੀ ਦੇ ਦਫਤਰ ਵਿੱਚ ਹੋਈ&comma; ਜਿੱਥੇ ਨਿਤਿਨ ਕੋਹਲੀ &lpar;ਹਲਕਾ ਇੰਚਾਰਚ ਜਲੰਧਰ ਸੈਂਟਰਲ&rpar;&comma; ਅਮ੍ਰਿਤਪਾਲ ਸਿੰਘ &lpar;ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ&rpar;&comma; ਦਿਨੇਸ਼ ਢੱਲ &lpar;ਹਲਕਾ ਇੰਚਾਰਚ ਜਲੰਧਰ ਨੋਰਥ&rpar; ਵੱਲੋਂ ਉਨ੍ਹਾਂ ਨੂੰ ਵਿਧੀਵਤ ਤੌਰ &OpenCurlyQuote;ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਅਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।<&sol;p>&NewLine;<p>ਸੁਮਿਤ ਸ਼ਰਮਾ ਖੇਡ ਉਦਯੋਗ ਵਿੱਚ ਇੱਕ ਪ੍ਰਸਿੱਧ ਨਾਮ ਹਨ। ਉਹ ਫਿਲਿਪਸ ਸਪੋਰਟਸ&comma; ਨੋਵਾ ਸਪੋਰਟਸ ਐਂਡ ਫਿਟਨੈਸ&comma; ਗੋਲਡਜ਼ ਜਿਮ ਜਲੰਧਰ ਅਤੇ ਮੈਗਨਮ ਜਿਮ ਜਲੰਧਰ ਦੇ ਮੈਨੇਜਿੰਗ ਡਾਇਰੈਕਟਰ ਹਨ। ਇਸ ਤੋਂ ਇਲਾਵਾ&comma; ਉਹ SPORTXX &lpar;ਖੇਡਾਂ ਅਤੇ ਖਿਡੌਣਿਆਂ ਦੇ ਨਿਰਯਾਤਕ ਸੰਗਠਨ&rpar; ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਹਨ ਅਤੇ ਐਸੋਸੀਏਸ਼ਨ ਆਫ ਇੰਡੀਆ ਸਪੋਰਟਸ ਗੁੱਡਜ਼ ਇੰਡਸਟਰੀਜ਼ ਦੇ ਵਾਈਸ ਪ੍ਰੈਜ਼ੀਡੈਂਟ ਵਜੋਂ ਵੀ ਆਪਣੀ ਭੂਮਿਕਾ ਨਿਭਾ ਰਹੇ ਹਨ।ਉਨ੍ਹਾਂ ਦੀ ਲੀਡਰਸ਼ਿਪ ਅਤੇ ਸਮਾਜਿਕ ਸੇਵਾ ਦਾ ਅਨੁਭਵ ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਜਲੰਧਰ ਜਿਮਖਾਨਾ ਕਲੱਬ ਦੇ ਐਕਜ਼ਿਕਿਊਟਿਵ ਮੈਂਬਰ ਰਹਿ ਚੁੱਕੇ ਹਨ ਅਤੇ ਲਗਾਤਾਰ ਤਿੰਨ ਮਿਆਦਾਂ ਲਈ ਚੋਣਾਂ ਜਿੱਤ ਕੇ ਛੇ ਸਾਲ ਤੱਕ ਸੇਵਾ ਨਿਭਾ ਚੁੱਕੇ ਹਨ।<&sol;p>&NewLine;<p>ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਸੁਮਿਤ ਸ਼ਰਮਾ ਵਰਗੇ ਤਜਰਬੇਕਾਰ ਅਤੇ ਲੋਕਾਂ ਨਾਲ ਜੁੜੇ ਆਗੂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਜਲੰਧਰ ਵਿੱਚ ਵਿਕਾਸ ਦੇ ਕੰਮ ਹੋਰ ਤੇਜ਼ੀ ਨਾਲ ਅੱਗੇ ਵਧਣਗੇ।<&sol;p>&NewLine;<p>ਸੁਮਿਤ ਸ਼ਰਮਾ ਨੇ ਕਿਹਾ ਕਿ &OpenCurlyDoubleQuote;ਮੈਂ ਜੀ-ਜਾਨ ਨਾਲ ਜਲੰਧਰ ਸੈਂਟਰਲ ਹਲਕੇ ਵਿੱਚ ਨਿਤਿਨ ਕੋਹਲੀ ਜੀ ਦੀ ਅਗਵਾਈ ਹੇਠ ਦਿਨ-ਰਾਤ ਮਿਹਨਤ ਕਰਾਂਗਾ। ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਸਹੂਲਤਾਂ ਅਤੇ ਕਾਰਗੁਜ਼ਾਰੀ ਨੂੰ ਘਰ-ਘਰ ਤੱਕ ਪਹੁੰਚਾਉਣਾ ਮੇਰਾ ਮੁੱਖ ਲਕਸ਼ ਹੈ। ਇਹ ਮੇਰਾ ਪੱਕਾ ਵਚਨ ਹੈ ਕਿ ਮੈਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਨਿਸ਼ਠਾ ਨਾਲ ਸੇਵਾ ਨਿਭਾਵਾਂਗਾ।”<&sol;p>&NewLine;<p>ਅੰਤ ਵਿੱਚ&comma; ਪਾਰਟੀ ਆਗੂਆਂ ਨੇ ਸਾਂਝੇ ਤੌਰ &OpenCurlyQuote;ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਸੁਮਿਤ ਸ਼ਰਮਾ ਵਰਗੇ ਤਜਰਬੇਦਾਰ&comma; ਉਦਯੋਗਿਕ ਪਿਛੋਕੜ ਵਾਲੇ ਅਤੇ ਜ਼ਮੀਨੀ ਪੱਧਰ ਨਾਲ ਜੁੜੇ ਆਗੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਜਲੰਧਰ ਸੈਂਟਰਲ ਹਲਕੇ ਵਿੱਚ ਪਾਰਟੀ ਨੂੰ ਨਵੀਂ ਦਿਸ਼ਾ ਅਤੇ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਸੰਗਠਨ ਹੋਰ ਮਜ਼ਬੂਤ ਹੋਵੇਗਾ&comma; ਸਗੋਂ ਵਿਕਾਸ ਕਾਰਜਾਂ ਨੂੰ ਵੀ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। ਆਗੂਆਂ ਨੇ ਇਹ ਵੀ ਕਿਹਾ ਕਿ ਪਾਰਟੀ ਹਰ ਵਰਗ ਨੂੰ ਨਾਲ ਲੈ ਕੇ ਲੋਕ ਸੇਵਾ ਦੇ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਵਚਨਬੱਧ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;