ਹਰਿਆਣਾ, 28 ਜਨਵਰੀ | ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀਂਦ ਤੋਂ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਇਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪਹੁੰਚੇ। ਕੇਜਰਵਾਲ ਨੇ ਕਿਹਾ ਕਿ ਇਸ ਵਾਰ ਪੜ੍ਹੇ-ਲਿਖੇ ਨੂੰ ਵੋਟ ਦੇ ਕੇ ਆਪਣੇ ਬਿਜਲੀ ਬਿੱਲ ਜ਼ੀਰੋ ਕਰਾ ਲਓ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੂਬੇ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੇ ਤਾਂ ਕੁਰਸੀ ਛੱਡ ਦੇਣ, ਅਸੀਂ ਨੌਕਰੀ ਦੇਵਾਂਗੇ। ਅੱਜ ਪੂਰੇ ਹਰਿਆਣਾ ਅੰਦਰ ਸਭ ਤੋਂ ਵੱਡਾ ਸੰਗਠਨ ‘ਆਪ’ ਦਾ ਹੈ। ਹੁਣ ਹਰਿਆਣਾ ਬਦਲਾਅ ਮੰਗ ਰਿਹਾ ਹੈ। ਅਸੀਂ ਭਾਜਪਾ-ਕਾਂਗਰਸ ਵਰਗੀਆਂ ਵੱਡੀਆਂ ਪਾਰਟੀਆਂ ਨੂੰ ਹਰਾ ਦਿੱਤਾ।

ਅਜਿਹੇ ਲੋਕਾਂ ਨੂੰ ਸੱਤਾ ਵਿਚ ਕਿਉਂ ਬਿਠਾਇਆ ਹੈ ਜੋ ਨੌਕਰੀ ਨਹੀਂ ਦੇ ਸਕਦੇ। ਅਜਿਹੇ ਲੋਕਾਂ ਨੂੰ ਸੱਤਾ ਵਿਚ ਬਿਠਾਓ ਜੋ ਲੋਕ ਨੌਕਰੀ ਦੇ ਸਕਦੇ ਹਨ। ਅੱਜ ਭਾਜਪਾ ਨੂੰ ਸਭ ਤੋਂ ਵੱਡਾ ਖਤਰਾ ਆਮ ਆਦਮੀ ਪਾਰਟੀ ਤੋਂ ਹੈ। ਅਸੀਂ ਦੇਸ਼ ਦੀ ਸਥਿਤੀ ਨੂੰ ਸੁਧਾਰਨਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਮੁਫਤ ਬਿਜਲੀ ਦੇਣਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਚਾਹੁੰਦੇ ਹਾਂ, ਇਸ ਲਈ ਇਹ ਸਾਡੇ ਪਿੱਛੇ ਪਏ ਹਨ।

ਜਦੋਂ ਤੋਂ ਅਸੀਂ ਸਿਆਸਤ ਵਿਚ ਆਏ ਹਾਂ, ਉਦੋਂ ਤੋਂ ਇਹ ਸਾਡੇ ਪਿੱਛੇ ਪਏ ਹਨ। ਇਨ੍ਹਾਂ ਨੇ ਆਪ ਦੇ ਸਭ ਤੋਂ ਜ਼ਿਆਦਾ ਨੇਤਾ ਜੇਲ ਵਿਚ ਪਾ ਦਿੱਤੇ ਹਨ। ਅਸੀਂ ਦਿੱਲੀ ਵਿਚ ਬਿਜਲੀ, ਪਾਣੀ, ਸੜਕਾਂ, ਹਸਪਤਾਲ ਸਾਰਾ ਕੁਝ ਠੀਕ ਕਰ ਦਿੱਤਾ ਤਾਂ ਇਹ ਮੇਰੇ ਪਿੱਛੇ ਪੈ ਗਏ।

ਕੇਜਰੀਵਾਲ ਨੇ ਕਿਹਾ ਕਿ ਮੈਂ ਹਰਿਆਣਾ ਦਾ ਬੇਟਾ ਹਾਂ, ਡਰਨ ਵਾਲਾ ਨਹੀਂ। ਇਹ ਹਰਿਆਣਾ ਵਾਲਿਆਂ ਨੂੰ ਡਰਾਉਣਗੇ? ਮੇਰੀਆਂ 5 ਮੰਗਾਂ ਹਨ, ਜੋ ਤੁਸੀਂ ਪੂਰੀ ਕਰ ਦਿਓ ਤਾਂ ਮੈਂ ਸਿਆਸਤ ਛੱਡ ਦੇਵਾਂਗੇ। 140 ਕਰੋੜ ਲੋਕਾਂ ਕੋਲੋਂ ਮੈਂ ਮੰਗ ਕਰਦਾ ਹਾਂ ਕਿ ਸਾਰਿਆਂ ਲਈ ਬਰਾਬਰ ਸਿੱਖਿਆ ਕਰ ਦਿਓ। ਦੂਜੀ ਮੰਗ ਪੂਰੇ ਦੇਸ਼ ਵਿਚ ਚੰਗਾ ਫ੍ਰੀ ਇਲਾਜ ਕਰ ਦਿਓ, ਮੈਂ ਰਾਜਨੀਤੀ ਛੱਡ ਦੇਵਾਂਗਾ। ਸਾਰੇ ਦੇਸ਼ ਵਿਚ ਮੁਹੱਲਾ ਕਲੀਨਿਕ ਖੋਲ੍ਹ ਦਿਓ। ਤੀਜਾ ਅੱਜ ਮਹਿੰਗਾਈ ਦਾ ਇੰਨਾ ਬੁਰਾ ਹਾਲ ਹੋ ਗਿਆ ਹੈ ਕਿ ਲੋਕਾਂ ਨੂੰ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। 3 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਆ ਜਾਂਦਾ ਹੈ। ਗੈਸ ਦੇ ਸਿਲੰਡਰ ‘ਤੇ ਹੀ ਖਰਚ ਹੋ ਜਾਂਦਾ ਹੈ। ਉਸ ਤੋਂ ਬਾਅਦ ਕੁਝ ਬਚਦਾ ਹੀ ਨਹੀਂ ਹੈ। ਮਹਿੰਗਾਈ ਘੱਟ ਹੋ ਸਕਦੀ ਹੈ, ਇਹ ਮੈਂ ਸਾਬਤ ਕਰ ਦੇਵਾਂਗੇ। ਮਹਿੰਗਾਈ ਆਪਣੇ ਆਪ ਨਹੀਂ ਹੋ ਰਹੀ ਹੈ, ਇਹ ਸਰਕਾਰ ਦੀ ਸਾਜ਼ਿਸ਼ ਹੈ।

ਚੌਥੀ ਮੰਗ ਹਰ ਨੌਜਵਾਨ ਨੂੰ ਰੋਜ਼ਗਾਰ ਦਿਓ। ਪੰਜਵੀਂ ਮੰਗ ਇਸ ਦੇਸ਼ ਦੇ ਅੰਦਰ ਬਿਜਲੀ ਫ੍ਰੀ ਕਰ ਦਿਓ, 24 ਘੰਟੇ ਸਪਲਾਈ ਦਿਓ।
ਹੁਣ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ। ਹਰਿਆਣਾ ਲਈ AAP ਸੁਪ੍ਰੀਮੋ ਕੇਜਰੀਵਾਲ ਨੇ ਐਲਾਨ ਕੀਤਾ ਕਿ ਉਹ ਹਰਿਆਣਾ ਵਿਚ ਚੋਣ ਇਕੱਲੇ ਲੜਨਗੇ। ਅਕਤੂਬਰ ਵਿਚ ਚੋਣਾਂ ਹਨ, ਇਨ੍ਹਾਂ 90 ਸੀਟਾਂ ‘ਤੇ ਆਪ ਦੇ ਉਮੀਦਵਾਰਾਂ ਨੂੰ ਜਿਤਾਉਣਾ ਹੈ। ਦਿੱਲੀ ਸੁਧਰ ਰਹੀ ਹੈ, ਪੰਜਾਬ ਸੁਧਰ ਰਿਹਾ ਹੈ, ਅਜਿਹੇ ਵਿਚ ਹਰਿਆਣਾ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਹਰਿਆਣਾ ਦੇ ਬੇਟੇ ਨੂੰ ਜਿਤਾਏ।