ਤਰਨਤਾਰਨ | ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਭਿੱਖੀਵਿੰਡ ਦੇ ਪਿੰਡ ਬਲ੍ਹੇਰ ਵਾਸੀ ਪਤੀ-ਪਤਨੀ ਨੇ ਆਰਥਿਕ ਤੰਗੀ ਕਾਰਨ ਘਰ ਤੋਂ ਦੂਰ ਜਾ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ 3 ਬੱਚਿਆਂ ਦੇ ਮਾਤਾ-ਪਿਤਾ ਦਾ ਬਿਨਾਂ ਪੁਲਿਸ ਕਾਰਵਾਈ ਕਰਵਾਇਆ ਬੀਤੀ ਦੇਰ ਰਾਤ ਸੰਸਕਾਰ ਕਰ ਦਿੱਤਾ ਗਿਆ।

ਪਿੰਡ ਦੇ ਕਰਤਾਰ ਸਿੰਘ ਨੰਬਰਦਾਰ ਤੇ ਪੰਚਾਇਤ ਮੈਂਬਰ ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਿਲਬਾਗ ਸਿੰਘ ਉਮਰ 40 ਬੇਜ਼ਮੀਨਾ ਸੀ। ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਦਿਲਬਾਗ ਸਿੰਘ ਦਾ ਕੰਮ ਕੋਰੋਨਾ ਮਹਾਮਾਰੀ ਕਾਰਨ ਡਾਵਾਂਡੋਲ ਹੋ ਚੁੱਕਾ ਸੀ।

ਮ੍ਰਿਤਕ ਦੀ ਵੱਡੀ ਲੜਕੀ ਅਮਨਪ੍ਰੀਤ ਕੌਰ ਉਮਰ 16 ਜਿਸਦੀ ਪੜ੍ਹਾਈ ਵੀ ਛੁੱਟ ਚੁੱਕੀ ਸੀ ਜਦੋਂਕਿ ਪਿੰਡ ਦੇ ਸਕੂਲ ਵਿੱਚ ਪੜ੍ਹਦੀ 14 ਸਾਲਾਂ ਛੋਟੀ ਲੜਕੀ ਸ਼ਰਨਜੀਤ ਕੌਰ ਅਤੇ 11 ਸਾਲਾ ਲੜਕਾ ਸਰਪ੍ਰੀਤ ਸਿੰਘ ਦੀ ਪੜ੍ਹਾਈ ਦੇ ਖਰਚੇ ਅਤੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਅਸਮਰੱਥ ਹੋਏ ਦਿਲਬਾਗ ਸਿੰਘ ਨੇ ਪਤਨੀ ਹਰਜੀਤ ਕੌਰ ਉਮਰ 36 ਸਮੇਤ ਨੇ ਬੀਤੇ ਦਿਨ ਪਿੰਡ ਕੱਚਾ ਪੱਕਾ ਦੇ ਕੋਲ ਜਾ ਕੇ ਦੇਰ ਸ਼ਾਮ ਜ਼ਹਿਰੀਲਾ ਪਦਾਰਥ ਨਿਗਲ ਲਿਆ।

ਜ਼ਹਿਰ ਨਿਗਲਣ ਤੋਂ ਪਹਿਲਾਂ ਉਨ੍ਹਾਂ ਇਸ ਸਬੰਧੀ ਜਾਣਕਾਰੀ ਫੋਨ ਕਰਕੇ ਗੁਆਂਢ ਵਿੱਚ ਰਹਿੰਦੇ ਬਲਦੇਵ ਸਿੰਘ ਨੂੰ ਦਿੱਤੀ ਸੀ, ਪਰ ਉਨ੍ਹਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਦੀ ਮੌਤ ਹੋ ਚੁੱਕੀ ਸੀ।

ਉਨ੍ਹਾਂ ਦੱਸਿਆ ਕਿ ਆਰਥਿਕ ਤੰਗੀ ਕਰਕੇ ਉਨ੍ਹਾਂ ਦੇ ਭਰਾ ਤੇ ਭਰਜਾਈ ਨੇ ਖ਼ੁਦਕੁਸ਼ੀ ਕੀਤੀ ਹੈ ਅਤੇ ਪਰਿਵਾਰ ਦੀ ਸਹਿਮਤੀ ਨਾਲ ਪੁਲਿਸ ਕਾਰਵਾਈ ਨਹੀਂ ਕਰਵਾਈ ਗਈ ਹੈ ਅਤੇ ਦੋਵਾਂ ਦਾ ਅੰਤਿਮ ਸੰਸਕਾਰ ਦੇਰ ਰਾਤ ਸਮੇਂ ਕਰ ਦਿੱਤਾ ਗਿਆ ਹੈ।

ਵੇਖੋ ਵੀਡੀਓ

https://www.facebook.com/punjabibulletin/videos/520585506087083