ਹੁਸ਼ਿਆਰਪੁਰ, 18 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਕ ਔਰਤ ਨੇ ਧੀ ਨਾਲ ਝਗੜਾ ਕਰਨ ਤੋਂ ਬਾਅਦ ਜਾਨ ਦੇ ਦਿੱਤੀ। ਮ੍ਰਿਤਕਾ ਸੰਤੋਸ਼ ਕੁਮਾਰੀ 27 ਸਾਲ ਵਾਸੀ ਜਨੋੜੀ ਰੋਡ ਹਰਿਆਣਾ ਦੇ ਗੁਆਂਢੀਆਂ ਨੇ ਦੱਸਿਆ ਕਿ ਸੰਤੋਸ਼ ਦਾ ਪਤੀ ਅਨੂਪ ਕੁਮਾਰ ਮਜ਼ਦੂਰ ਹੈ। ਉਸ ਦੇ 4 ਬੱਚੇ ਹਨ।

ਦੇਰ ਰਾਤ ਨੂੰ ਸੰਤੋਸ਼ ਕੁਮਾਰੀ ਦਾ ਕਿਸੇ ਗੱਲ ਨੂੰ ਲੈ ਕੇ ਆਪਣੀ 9 ਸਾਲ ਦੀ ਧੀ ਨਾਲ ਝਗੜਾ ਹੋ ਗਿਆ ਸੀ। ਝਗੜਾ ਇੰਨਾ ਵਧ ਗਿਆ ਕਿ ਉਸ ਨੇ ਧੀ ਦੇ ਸਿਰ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਕਾਜਲ ਦੇ ਸਿਰ ’ਤੇ ਡੂੰਘਾ ਜ਼ਖ਼ਮ ਹੋ ਗਿਆ। ਗੁਆਂਢੀ ਕਾਜਲ ਨੂੰ ਹਸਪਤਾਲ ਲੈ ਕੇ ਗਏ। ਪਿੱਛੇ ਸੰਤੋਸ਼ ਕੁਮਾਰੀ ਘਰ ਵਿਚ ਇਕੱਲੀ ਸੀ। ਜਦੋਂ ਪਤੀ ਕੰਮ ਤੋਂ ਘਰ ਆਇਆ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਗੁਆਂਢੀਆਂ ਦੀ ਮਦਦ ਨਾਲ ਜਦੋਂ ਦਰਵਾਜ਼ਾ ਤੋੜਿਆ ਤਾਂ ਅੰਦਰ ਸੰਤੋਸ਼ ਕੁਮਾਰੀ ਦੀ ਲਾਸ਼ ਪਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।