ਪਟਿਆਲਾ | ਇੰਸਟਾਗ੍ਰਾਮ ‘ਤੇ ਫ੍ਰੈਂਡਸ਼ਿਪ ਤੋਂ ਬਾਅਦ ਪਿਆਰ ‘ਚ ਪੈਣ ਤੋਂ ਬਾਅਦ ਲੜਕੀ ਨੇ ਨੌਜਵਾਨ ਨੂੰ ਵਿਆਹ ਦਾ ਪ੍ਰਪੋਜ਼ਲ ਭੇਜਿਆ। ਇਸ ਤੋਂ ਬਾਅਦ ਨੌਜਵਾਨ ਨੇ ਮਨ੍ਹਾ ਕਰ ਦਿੱਤਾ ਤੇ ਕਿਸੇ ਹੋਰ ਲੜਕੀ ਨਾਲ ਮੰਗਣੀ ਕਰਵਾ ਲਈ। ਪ੍ਰੇਮੀ ਵਲੋਂ ਮਿਲੇ ਧੋਖੇ ਤੋਂ ਬਾਅਦ ਲੜਕੀ ਨੇ ਘਰ ‘ਚ ਜਾਨ ਦੇ ਦਿੱਤੀ। ਘਟਨਾ ਤੋਂ ਬਾਅਦ 16 ਫਰਵਰੀ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਬਿਆਨਾਂ ‘ਤੇ ਮੁਲਜ਼ਮ ਨੌਜਵਾਨ ਮਝੈਲ ਸਿੰਘ ਵਾਸੀ ਵਿਕਾਸ ਨਗਰ ਪਟਿਆਲਾ, ਉਸ ਦੀ ਮਾਂ ਤੇ ਹੋਰ ਅਣਪਛਾਤੇ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਮ੍ਰਿਤਕ ਲੜਕੀ ਸਮਾਜ MA ਕਰ ਰਹੀ ਸੀ ਤੇ ਲੜਕੀ ਦਾ ਪਿਤਾ ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹੈ। ਲੜਕੀ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਹੋ ਗਏ ਸਨ ਪਰ ਮੁਲਜ਼ਮ ਦੇ ਪਰਿਵਾਰ ਵਾਲਿਆਂ ਨੇ ਲੜਕੇ ਦੀ ਮੰਗਣੀ ਕਿਤੇ ਹੋਰ ਕਰ ਦਿੱਤੀ, ਜਿਸ ਕਾਰਨ ਲੜਕੀ ਨੇ ਜਾਨ ਦੇ ਦਿੱਤੀ। ਤ੍ਰਿਪੜੀ ਥਾਣਾ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ।