ਜਲੰਧਰ | ਜੋਅ ਬਾਇਡਨ ਵ੍ਹਾਈਟ ਹਾਉਸ ਦੀ ਦੌੜ ਵਿੱਚ ਡੌਨਲਡ ਟਰੰਪ ਨੂੰ ਹਰਾ ਕੇ ਲੋੜੀਂਦੀਆਂ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਾਸਲ ਕਰ ਚੁੱਕੇ ਹਨ। ਉਹਨਾਂ ਦੀ ਜਿੰਦਗੀ ਦਾ ਲੰਮਾ ਸੰਘਰਸ਼ ਹੈ। ਉਹਨਾਂ ਦੀ ਉਮਰ 77 ਸਾਲ ਹੈ। ਉਹ ਬਰਾਕ ਉਬਾਮਾ ਨਾਲ ਦੋ ਵਾਰ ਉਪ-ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਉਹਨਾਂ ਬਾਰੇ ਹੇਠਾਂ ਲਿਖੀਆਂ ਗੱਲਾਂ ਮਹੱਤਵਪੂਰਨ ਹਨ।

1. ਬਰਾਕ ਓਬਾਮਾ ਦੇ ਉਪ-ਰਾਸ਼ਟਰਪਤੀ ਰਹੇ ਬਾਇਡਨ ਨੂੰ ਰਸਮੀ ਤੌਰ ‘ਤੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦਾ ਉਮੀਦਵਾਰ ਚੁਣਿਆ ਗਿਆ ਸੀ।

2. ਆਪਣੇ ਹਮਾਇਤੀਆਂ ਲਈ ਉਹ ਵਾਸ਼ਿੰਗਟਨ ਵਿੱਚ ਮੌਜੂਦ ਅਜਿਹਾ ਵਿਅਕਤੀ ਹੈ, ਜਿਸ ਨੂੰ ਵਿਦੇਸ਼ ਨੀਤੀ ਦਾ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਜੋ ਇਸ ਵਿੱਚ ਮਾਹਿਰ ਹੈ।

3. ਜੌਅ ਬੇਹਤਰੀਨ ਬੁਲਾਰਾ ਹਨ। ਉਹਨਾਂ ਨੇ ਆਪਣੇ ਭਾਸ਼ਣ ਨਾਲ ਆਮ ਲੋਕਾਂ ਤੱਕ ਪਹੁੰਚ ਕਰ ਸਕਦਾ ਹੈ।

4. ਬਾਈਡਨ ਨੇ ਨਿੱਜੀ ਜ਼ਿੰਦਗੀ ਦੇ ਦੁੱਖਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਹੈ।

5 . 2009 ਵਿੱਚ ਰਾਸ਼ਟਰਪਤੀ ਓਬਾਮਾ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਨੇ ਦਾਅਵਾ ਕਰ ਦਿੱਤਾ ਕਿ ‘ਤੀਹ ਫੀਸਦੀ ਸੰਭਾਵਨਾ ਹੈ ਕਿ ਅਸੀਂ ਆਰਥਿਕਤਾ ਨੂੰ ਖਰਾਬ ਕਰਨ ਜਾ ਰਹੇ ਹਾਂ।’

6 .  ਬਾਈਡਨ ਅਮਰੀਕਾ ਦੇ ਬਲੂ-ਕਾਲਰ ਵਰਕਰਾਂ ਦੀ ਰੈਲੀ ਨੂੰ ਜੋਸ਼ ਨਾਲ ਸੰਬੋਧਿਤ ਕਰਦੇ ਹਨ ਅਤੇ ਬਾਅਦ ਵਿੱਚ ਭੀੜ ਦਾ ਹਿੱਸਾ ਬਣ ਜਾਂਦੇ ਹਨ। ਫਿਰ ਉਨ੍ਹਾਂ ਨਾਲ ਹੱਥ ਮਿਲਾਉਂਦੇ ਹਨ, ਉਨ੍ਹਾਂ ਦੀਆਂ ਪਿੱਠਾਂ ਥਾਪੜਦੇ ਹਨ ਅਤੇ ਅੰਤ ਵਿੰਚ ਇੱਕ ਰੌਕ ਸਟਾਰ ਵਾਂਗ ਲੋਕਾਂ ਨਾਲ ਸੈਲਫੀ ਲੈਂਦੇ ਹਨ।

7. ਜਦੋਂ #ਮੀਟੂ ਮੁਹਿੰਮ (#MeToo) ਫੈਲਣੀ ਸ਼ੁਰੂ ਹੋਈ ਤਾਂ ਡੈਮੋਕਰੇਟਿਕਸ ਜਿਸ ਵਿੱਚ ਬਾਈਡਨ ਵੀ ਸ਼ਾਮਲ ਸੀ -ਇਸ ਗੱਲ ‘ਤੇ ਜ਼ੋਰ ਦੇ ਰਹੇ ਸਨ ਕਿ ਸਮਾਜ ਨੂੰ ਔਰਤਾਂ ਉੱਪਰ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਖ਼ਿਲਾਫ਼ ਲਗਾਏ ਦੋਸ਼ਾਂ ਨੂੰ ਨਕਾਰਨ ਦੀ ਕੋਈ ਵੀ ਕੋਸ਼ਿਸ਼ ਕਈ ਵਰਕਰਾਂ ਨੂੰ ਬਹੁਤ ਅਸਹਿਜ ਕਰਦੀ ਹੈ।

8 . 1970ਵਿਆਂ ਦੇ ਦਹਾਕੇ ਵਿੱਚ ਉਨ੍ਹਾਂ ਨੇ ਜਨਤਕ ਸਕੂਲਾਂ ਨੂੰ ਨਸਲੀ ਰੂਪ ਵਿੱਚ ਏਕੀਕ੍ਰਿਤ ਕਰਨ ਲਈ ਬੱਚਿਆਂ ਨੂੰ ਦੂਜੇ ਗੁਆਂਢੀ ਸਕੂਲਾਂ ਵਿੱਚ ਦਾਖਲ ਕਰਨ ਦੀ ਪ੍ਰਥਾ ਦੇ ਵਿਰੋਧ ਵਿੱਚ ਦੱਖਣੀ ਵੱਖਵਾਦੀਆਂ ਦਾ ਪੱਖ ਪੂਰਿਆ।

9 . ਰਿਪਬਲੀਕਨ ਇਹ ਕਹਿਣਾ ਪਸੰਦ ਕਰਦੇ ਹਨ ਕਿ ਓਬਾਮਾ ਦੇ ਰੱਖਿਆ ਸਕੱਤਰ ਰਾਬਰਟ ਗੇਟਸ ਨੇ ਕਿਹਾ ਸੀ, ”ਬਾਈਡਨ ਨੂੰ ਪਸੰਦ ਨਾ ਕਰਨਾ ਅਸੰਭਵ ਹੈ।’ ਪਰ ਪਿਛਲੇ ਚਾਰ ਦਹਾਕਿਆਂ ਵਿੱਚ ‘ਲਗਭਗ ਹਰ ਵੱਡੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ‘ਤੇ ਉਹ ਗਲਤ ਰਹੇ ਹਨ।”

10 . ਬਾਈਡਨ ਲਈ ਇਹ ਦੁੱਖ ਦੀ ਗੱਲ ਹੈ ਕਿ ਉਹ ਆਮ ਤੌਰ ‘ਤੇ ਕਈ ਸਿਆਸਤਦਾਨਾਂ ਦੀ ਤੁਲਨਾ ਵਿੱਚ ਘੱਟ ਦਿਖਾਈ ਦਿੰਦੇ ਹਨ ਕਿਉਂਕਿ ਉਹ ਉਸ ਮੌਤ ਤੋਂ ਬਹੁਤ ਡਰਦੇ ਹਨ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ।