ਹਰਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਯਮੁਨਾਨਗਰ ਜ਼ਿਲ੍ਹੇ ਦੇ ਕੇਸ਼ਵ ਨਗਰ ਦੇ ਰਹਿਣ ਵਾਲੇ ਬ੍ਰਿਜੇਸ਼ ਕੁਮਾਰ ਦੇ ਘਰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਘਰ ਦੇ ਲਾਡਲੇ 11 ਸਾਲ ਦੇ ਬੱਚੇ ਨੇ ਜਾਨ ਦੇ ਦਿੱਤੀ । ਪੁਲਿਸ ਅਨੁਸਾਰ ਇਹ ਬੱਚਾ ਚੌਥੀ ਜਮਾਤ ਵਿਚ ਪੜ੍ਹਦਾ ਸੀ ਅਤੇ ਉਸ ਨੇ ਪੜ੍ਹਾਈ ਦੇ ਦਬਾਅ ਵਿਚ ਇਹ ਕਦਮ ਚੁੱਕਿਆ। ਦਰਅਸਲ ਦਾਦੀ ਨੇ ਬੱਚੇ ਨੂੰ ਪੜ੍ਹਨ ਲਈ ਕਿਹਾ ਸੀ, ਜਿਸ ਤੋਂ ਬਾਅਦ ਬੱਚਾ ਕਮਰੇ ‘ਚ ਪੜ੍ਹਨ ਚਲਾ ਗਿਆ, ਜਦੋਂ ਕਾਫੀ ਦੇਰ ਤੱਕ ਕਮਰੇ ‘ਚੋਂ ਬਾਹਰ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਖਿੜਕੀ ਤੋਂ ਪਰਦਾ ਹਟਾ ਕੇ ਦੇਖਿਆ।
ਬੱਚੇ ਦੇ ਜਾਨ ਦੇ ਦਿੱਤੀ ਸੀ। ਬੱਚੇ ਦਾ ਪਿਤਾ ਬ੍ਰਿਜੇਸ਼ ਕੁਮਾਰ ਭਾਂਡੇ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦਾ ਹੈ। ਉਨ੍ਹਾਂ ਦੇ 3 ਬੱਚੇ ਸਨ, ਜਿਨ੍ਹਾਂ ਵਿੱਚੋਂ ਮ੍ਰਿਤਕ ਬੱਚਾ ਸਭ ਤੋਂ ਵੱਡਾ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐਫਐਸਐਲ ਟੀਮ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਕੋਈ ਪੱਤਰ ਜਾਂ ਵੀਡੀਓ ਨਹੀਂ ਮਿਲਿਆ ਹੈ।
ਹਰਿਆਣਾ : ਦਾਦੀ ਨੇ ਪੜ੍ਹਨ ਲਈ ਕਿਹਾ ਤਾਂ ਚੌਥੀ ਜਮਾਤ ‘ਚ ਪੜ੍ਹਦੇ ਪੋਤੇ ਨੇ ਦਿੱਤੀ ਜਾਨ
Related Post