ਹਰਿਆਣਾ | ਹਰਿਆਣਾ ‘ਚ ਇਕ ਭਿਆਨਕ ਸੜਕ ਹਾਦਸੇ ਦੀ ਖਬਰ ਹੈ। ਇਥੇ ਝੱਜਰ ਜ਼ਿਲੇ ਦੇ ਬਹਾਦੁਰਗੜ੍ਹ ਇਲਾਕੇ ‘ਚ ਇਕ ਅਰਟਿਗਾ ਟੈਕਸੀ ਨੂੰ ਬੇਕਾਬੂ ਟਰੱਕ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ।

ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ‘ਚ ਰਖਵਾ ਦਿੱਤਾ ਹੈ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

KMP ਐਕਸਪ੍ਰੈੱਸਵੇ ‘ਤੇ ਵਾਪਰਿਆ ਹਾਦਸਾ

ਦੱਸਿਆ ਜਾਂਦਾ ਹੈ ਕਿ ਇਹ ਹਾਦਸਾ KMP ਐਕਸਪ੍ਰੈੱਸਵੇ ‘ਤੇ ਵਾਪਰਿਆ। ਟੈਕਸੀ ‘ਚ ਬੈਠੇ ਲੋਕ ਆਪਣੀ ਮੰਜ਼ਿਲ ਵੱਲ ਜਾ ਰਹੇ ਸਨ, ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕੁਝ ਪਲਾਂ ਵਿੱਚ ਬੜੇ ਦੁਖਦਾਈ ਤਰੀਕੇ ਨਾਲ ਮਰ ਜਾਣਗੇ।

ਦੱਸਿਆ ਜਾਂਦਾ ਹੈ ਕਿ ਪਿੱਛੋਂ ਆ ਰਿਹਾ ਟਰੱਕ ਅਚਾਨਕ ਬੇਕਾਬੂ ਹੋ ਗਿਆ ਤੇ ਅਰਟਿਗਾ ਟੈਕਸੀ ਵਿੱਚ ਵੱਜ ਗਿਆ। ਹਾਦਸੇ ਦੀ ਤਸਵੀਰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਟਰੱਕ ਨੇ ਅਰਟਿਗਾ ਨੂੰ ਕਿੰਨੀ ਤੇਜ਼ੀ ਨਾਲ ਕੁਚਲ ਦਿੱਤਾ।

ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਟੈਕਸੀ ਵਿੱਚ ਬੈਠੇ ਲੋਕ ਕਿੱਥੋਂ ਆ ਰਹੇ ਤੇ ਜਾ ਰਹੇ ਹਨ ਪਰ ਕਿਹਾ ਜਾਂਦਾ ਹੈ ਕਿ ਇਹ ਲੋਕ ਇੱਕੋ ਪਰਿਵਾਰ ਦੇ ਸਨ।