ਬਟਾਲਾ (ਗੁਰਦਾਸਪੁਰ), 15 ਜੁਲਾਈ | ਐਕਟਿਵਾ ‘ਤੇ ਮੋਮੋਜ਼ ਵੇਚਣ ਵਾਲੇ ਪਿਓ-ਪੁੱਤ ਅੱਜ-ਕੱਲ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੇ ਹਨ। ਗੁਰਸਿੱਖ ਪਰਿਵਾਰ ਦਾ 7ਵੀਂ ‘ਚ ਪੜ੍ਹਨ ਵਾਲਾ ਮੁੰਡਾ ਕਾਫੀ ਵੱਡੇ ਸੁਪਨੇ ਰਖਦਾ ਹੈ ਅਤੇ ਆਪਣੇ ਮੋਮੋਜ਼ ਨੂੰ ਬ੍ਰਾਂਡ ਬਨਾਉਣਾ ਚਾਹੁੰਦਾ ਹੈ।

ਬਟਾਲਾ ‘ਚ ਸ਼ਾਮ ਵੇਲੇ ਐਕਟਿਵਾ ‘ਤੇ ਆ ਕੇ ਮੋਮੋਜ਼ ਵੇਚਦੇ ਹਨ। ਮੁੰਡਾ ਐਕਟਿਵਾ ਮੋਮੋਜ਼ ਵਾਲੇ ਸਰਦਾਰ ਜੀ ਦੇ ਨਾਂ ਤੋਂ ਮਸ਼ਹੂਰ ਹੈ। ਲੋਕਾਂ ਨੂੰ ਸ਼ਾਮ 6 ਵਜੇ ਤੋਂ ਉਨ੍ਹਾਂ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ।

ਰਣਜੀਤ ਸਿੰਘ ਨੇ ਦੱਸਿਆ ਕਿ ਉਹ ਬਟਾਲਾ ‘ਚ ਇੱਕ ਫੈਕਟਰੀ ਵਿੱਚ ਨੌਕਰੀ ਕਰਦੇ ਸਨ। ਪਹਿਲਾਂ ਉੱਥੇ ਓਵਰ ਟਾਇਮ ਵੀ ਮਿਲਦਾ ਸੀ ਪਰ ਕੁਝ ਮਹੀਨੇ ਤੋਂ ਨਹੀਂ ਮਿਲ ਰਿਹਾ। ਖਰਚੇ ਪੂਰੇ ਨਾ ਹੋਣ ਕਾਰਨ ਉਸ ਨੇ ਕੁਝ ਹੋਰ ਕਰਨ ਦੀ ਸੋਚੀ ਸੀ ਫਿਰ ਇਹ ਆਈਡਿਆ ਆਇਆ। ਫਿਰ ਐਕਟਿਵਾ ਤੇ ਦੁਕਾਨ ਸ਼ੁਰੂ ਕਰ ਦਿੱਤੀ। ਹੁਣ ਸਵੇਰੇ ਫੈਕਟਰੀ ‘ਚ ਕੰਮ ਕਰਦੇ ਹਨ ਅਤੇ ਦੁਪਹਿਰ ਵੇਲੇ ਪਤਨੀ ਤੇ ਬੇਟੇ ਨਾਲ ਮੋਮੋਜ਼ ਦੀ ਦੁਕਾਨ ਚਲਾਉਂਦੇ ਹਨ।

ਵੇਖੋ ਵੀਡੀਓ

https://youtu.be/0YjGuKHJV-o