ਗੁਰਦਾਸਪੁਰ | ਚਿਕਨ ਦੀ ਦੁਕਾਨ ‘ਤੇ ਦੋਸਤਾਂ ਨਾਲ ਬੈਠੇ ਨੌਜਵਾਨ ਦੇ ਕਤਲ ਦੇ ਮਾਮਲੇ ‘ਚ ਥਾਣਾ ਕਲਾਨੌਰ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੁਕਾਨ ਵਿਚ 4 ਲੋਕ ਚਿਕਨ ਖਾ ਰਹੇ ਸਨ। ਰਾਤ 8 ਵਜੇ ਛੇ ਅਣਪਛਾਤੇ ਵਿਅਕਤੀ ਮੂੰਹ ਢੱਕ ਕੇ ਆਏ, ਜਿਨ੍ਹਾਂ ਵਿਚੋਂ 2 ਨੇ ਪਿਸਤੌਲਾਂ ਫੜੀਆਂ ਹੋਈਆਂ ਸਨ ਜਦੋਂਕਿ ਬਾਕੀਆਂ ਨੇ ਛੁਰੇ। ਉਨ੍ਹਾਂ ਵਿੱਚੋਂ ਇਕ ਨੇ ਉਸ ਦੇ ਸਿਰ ਦੇ ਪਿਛਲੇ ਪਾਸੇ ਛੁਰੇ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਹਵੇਲੀਆਂ, ਥਾਣਾ ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ। ਮੁਲਜ਼ਮਾਂ ਨੇ ਜਸਵਿੰਦਰ ਸਿੰਘ ਅਤੇ ਦਲਜੀਤ ਸਿੰਘ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਵੇਂ ਜ਼ਮੀਨ ‘ਤੇ ਡਿੱਗ ਪਏ।

ਗਗਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ 5 ਮਾਰਚ 2022 ਨੂੰ ਉਹ ਆਪਣੇ ਦੋਸਤ ਹੈਪੀ ਪੁੱਤਰ ਸ਼ਿੰਗਾਰਾ ਸਿੰਘ ਨਿਵਾਸੀ ਸ਼ਾਹਪੁਰ, ਥਾਣਾ ਘੁੰਮਣ ਕਲਾਂ ਤੇ ਦਲਜੀਤ ਸਿੰਘ ਪੁੱਤਰ ਜਾਗੀਰ ਸਿੰਘ ਨਿਵਾਸੀ ਢੇਸੀਆਂ, ਥਾਣਾ ਕੋਟਲੀ ਸੂਰਤ ਮੱਲ੍ਹੀ ਨਾਲ ਚਿਕਨ ਕਾਰਨ ਅੱਡਾ ਵਡਾਲਾ ਬਾਂਗਰ ‘ਤੇ ਬੈਠ ਕੇ ਚਿਕਨ ਖਾ ਰਿਹਾ ਸੀ ਤਾਂ ਵਾਰਦਾਤ ਅੰਜਾਮ ਦੇ ਦਿੱਤੀ।

ਰੌਲਾ ਪਾਉਣ ‘ਤੇ ਮੁਲਜ਼ਮ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਉਸ ਦੇ ਚਾਚੇ ਦਾ ਪੁੱਤਰ ਰੁਪਿੰਦਰਜੀਤ ਸਿੰਘ, ਲਖਵਿੰਦਰ ਸਿੰਘ ਵੀ ਮੌਕੇ ‘ਤੇ ਪਹੁੰਚ ਗਿਆ ਤੇ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲੈ ਗਏ। ਗੋਲ਼ੀ ਲੱਗਣ ਨਾਲ ਉਸ ਦੇ ਦੋਸਤ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਦਲਜੀਤ ਸਿੰਘ ਜ਼ਖ਼ਮੀ ਹੋ ਗਿਆ।