ਗੁਰਦਾਸਪੁਰ, 10 ਦਸੰਬਰ | ਗੁਰਦਾਸਪੁਰ ਦੇ ਪਿੰਡ ਹਰਚੋਵਾਲ ‘ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫ਼ਸਰ ਬਣ ਗਈ ਹੈ। ਜਦੋਂ ਜੀਵਨਜੋਤ ਆਪਣੇ ਜੱਦੀ ਪਿੰਡ ਪਹੁੰਚੀ ਤਾਂ ਪਰਿਵਾਰ ‘ਚ ਖੁਸ਼ੀਆਂ ਦਾ ਮਾਹੌਲ ਬਣ ਗਿਆ। ਘਰ ‘ਚ ਰਿਸ਼ਤੇਦਾਰ ਅਤੇ ਗੁਆਂਢੀ ਅਫ਼ਸਰ ਧੀ ਨੂੰ ਵਧਾਈ ਦੇਣ ਪਹੁੰਚ ਗਏ। ਇਹ ਪਰਿਵਾਰ ਪੀੜੀਆਂ ਤੋਂ ਫੌਜ ‘ਚ ਨੌਕਰੀ ਕਰਦਾ ਆ ਰਿਹਾ ਹੈ, ਜੀਵਨਜੋਤ ਦੇ ਦਾਦਾ, ਪਿਤਾ ਅਤੇ ਚਾਚਾ ਜੇ.ਸੀ.ਓ ਦੇ ਰੈਂਕ ‘ਤੇ ਫੌਜ ਤੋਂ ਸੇਵਾ-ਮੁਕਤ ਹੋਏ ਹਨ। ਜੀਵਨਜੋਤ ਪਰਿਵਾਰ ਦੀਆਂ 3 ਪੀੜ੍ਹੀਆਂ ਤੋਂ ਬਾਅਦ ਅਫ਼ਸਰ ਵਜੋਂ ਸ਼ਾਮਲ ਹੋਣ ਵਾਲੀ ਪਹਿਲੀ ਕੁੜੀ ਹੈ।

ਜੀਵਨਜੋਤ ਕੌਰ ਚਾਹਲ ਏਅਰ ਫ਼ੋਰਸ ਵਿਚ ਫ਼ਲਾਇੰਗ ਅਫ਼ਸਰ ਬਣੀ। ਕੰਪਿਊਟਰ ਵਿਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ। ਡਿਗਰੀ ਹਾਸਲ ਕਰਨ ਤੋਂ ਬਾਅਦ ਜੀਵਨਜੋਤ ਕੌਰ ਨੇ ਪੜ੍ਹਾਈ ਦੇ ਨਾਲ-ਨਾਲ ਬਿਜ਼ਨੈੱਸ ਸ਼ੁਰੂ ਕੀਤਾ। ਭਰਾ ਅਰਸ਼ਦੀਪ ਸਿੰਘ ਵੱਲੋਂ ਆਪਣੀ ਭੈਣ ਨੂੰ ਏਅਰ ਫੋਰਸ ਵਿਚ ਫ਼ਲਾਇੰਗ ਅਫ਼ਸਰ ਬਣਨ ਵਾਸਤੇ ਇਮਤਿਹਾਨ ਦੇਣ ਵਾਸਤੇ ਕਿਹਾ ਗਿਆ। ਜੀਵਨਜੋਤ ਕੌਰ ਫ਼ਲਾਇੰਗ ਅਫ਼ਸਰ ਇਮਤਿਹਾਨ ਪਾਸ ਕਰਨ ਉਪਰੰਤ ਬੰਗਲੌਰ ਅਕੈਡਮੀ ’ਚ ਟ੍ਰੇਨਿੰਗ ਲਈ ਗਈ। ਅੱਜ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਆਪਣੇ ਜੱਦੀ ਪਿੰਡ ਹਰਚੋਵਾਲ ਪਹੁੰਚਣ ’ਤੇ ਪਿੰਡ ਵਾਲਿਆਂ ਤੇ ਪਰਿਵਾਰ ਨੇ ਉਸ ਦਾ ਨਿੱਘਾ ਸਵਾਗਤ ਕੀਤਾ।

ਵੇਖੋ ਵੀਡੀਓ