ਗੁਰਦਾਸਪੁਰ, 7 ਦਸੰਬਰ| ਪਿੰਡ ਭੁੰਬਲੀ ਨੇੜੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਤੋਂ ਬਾਅਦ ਕਾਰ ਸਵਾਰ ਏਐਸਆਈ ਦੀ ਮੌਤ ਹੋਣ ਦੇ ਮਾਮਲੇ ’ਚ ਥਾਣਾ ਤਿੱਬੜ ਦੀ ਪੁਲਿਸ ਨੇ ਮੋਟਰਸਾਈਕਲ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤ ’ਚ ਬਲਕਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਲਾਧੂਪੁਰ ਨੇ ਦੱਸਿਆ ਕਿ ਉਸ ਦਾ ਭਰਾ ਏਐਸਆਈ ਜਗਦੀਸ਼ ਸਿੰਘ ਬਿਧੀਪੁਰ ਹਾਈਟੈਕ ਨਾਕਾ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਡਿਊਟੀ ਕਰਦਾ ਸੀ ਅਤੇ ਉਹ ਆਪਣੀ ਆਲਟੋ ਕਾਰ ’ਤੇ ਡਿਊਟੀ ’ਤੇ ਜਾ ਰਿਹਾ ਸੀ। ਜਦੋਂ ਉਹ ਪਿੰਡ ਭੁੰਬਲੀ ਦੇ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ ਆਇਆ, ਜਿਸ ਨੂੰ ਜਗਦੀਪ ਸਿੰਘ ਵਾਸੀ ਕੰਘ ਚਲਾ ਰਿਹਾ ਸੀ।