ਜਲੰਧਰ | ਬੀਤੇ ਦਿਨੀਂ ਡੇਰਾ ਬਾਬਾ ਮੁਰਾਦ ਸ਼ਾਹ ਮੇਲੇ ਦੌਰਾਨ ਗਾਇਕ ਗੁਰਦਾਸ ਮਾਨ ਵੱਲੋਂ ਆਪਣੇ ਇਕ ਗੀਤ ਰਾਹੀਂ ਸਿੱਖ ਗੁਰੂ ਸਾਹਿਬਾਨ ਦੀ ਤੁਲਨਾ ਸਾਈਂ ਲਾਡੀ ਸ਼ਾਹ ਨਾਲ ਕਰਨ ‘ਤੇ ਸਿੱਖਾਂ ਨੇ ਉਸ ਦਾ ਭਾਰੀ ਵਿਰੋਧ ਕੀਤਾ ਸੀ।

ਅੱਜ ਇਕ ਬਿਆਨ ‘ਚ ਗੁਰਦਾਸ ਮਾਨ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਬਾਬ ਮੁਰਾਦ ਸ਼ਾਹ ਡੇਰੇ ‘ਤੇ ਹੋਈ ਗੱਲ ਆਪਣੇ ਗੁਰੂਆਂ ਦਾ ਅਪਮਾਨ ਕਰਨ ਦੀ ਕਦੇ ਵੀ ਨਹੀਂ ਹੋ ਸਕਦੀ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਕਿਸੇ ਨਾਲ ਤੁਲਨਾ ਨਹੀਂ ਹੋ ਸਕਦੀ। ਹਾਂ, ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਪਾਤਿਸ਼ਾਹ ਦੇ ਤੀਜੇ ਸਵਰੂਪ ਸ੍ਰੀ ਗੁਰੂ ਅਮਰਦਾਸ ਜੀ ਭੱਲੇ ਪਰਿਵਾਰ ਵਿੱਚ ਪੈਦਾ ਹੋਏ ਤੇ ਮੇਰੇ ਸਾਈਂ ਜੀ ਵੀ ਨਕੋਦਰ ਵਿਖੇ ਭੱਲੇ ਪਰਿਵਾਰ ‘ਚ ਪੈਦਾ ਹੋਏ। ਇਹ ਗੱਲ ਮੈਂ ਜ਼ਰੂਰ ਕਹੀ ਸੀ ਪਰ ਗੁਰੂ ਸਾਹਿਬਾਨ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਹੋ ਸਕਦੀ ਕਿਉਂਕਿ ਉਹ ਆਦਿ ਗੁਰੂ ਹਨ।

ਉਨ੍ਹਾਂ ਦਾ ਅਪਮਾਨ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਸੋਚ ਵੀ ਨਹੀਂ ਸਕਦਾ ਤੇ ਮੇਰੇ ਵੱਲੋਂ ਕਹੀ ਹੋਈ ਕਿਸੇ ਵੀ ਗੱਲ ਨਾਲ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਸ ਲਈ ਸੌ-ਸੌ ਵਾਰ ਮਾਫੀ ਮੰਗਦਾ ਹਾਂ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।