ਅੰਮ੍ਰਿਤਸਰ, 6 ਨਵੰਬਰ| ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਵਿੱਚ ਗੁੱਜਰਾਂ ਵਲੋਂ ਦੂਸਰੇ ਗੁੱਜਰਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ, ਜਿਸ ਵਿਚ ਇੱਕ ਗੁੱਜਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।

ਇਸ ਮੌਕੇ ਗੁੱਜਰ ਸ਼ਾਹਦੀਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਵੇਰੇ ਤੜਕਸਾਰ ਕੁੱਝ ਬਦਮਾਸ਼ ਗੁੱਜਰਾਂ ਵਲੋਂ ਸਾਡੇ ਮੁੰਡੇ ਦੇ ਦਾਤਰ ਮਾਰ ਕੇ ਹਮਲਾ ਕੀਤਾ ਗਿਆ, ਜਿਸਦੇ ਚਲਦੇ ਸਾਡਾ ਲੜਕਾ ਗੰਭੀਰ ਜ਼ਖਮੀ ਹੋ ਗਿਆ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਮੁੰਡੇ ਦਾ ਵਿਆਹ ਹਰਗੋਬਿੰਦਪੁਰ ਕੀਤਾ ਸੀ ਪਰ ਕੁਝ ਗੁੱਜਰਾਂ ਵਲੋਂ ਸਾਡੀ ਨੂੰਹ ਤੇ ਪੋਤਰੀ ਨੂੰ ਅਗਵਾ ਕੀਤਾ ਗਿਆ ਹੈ, ਜਿਸ ਦੀ ਸੂਚਨਾ ਅਸੀਂ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਅਸੀ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ।

ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵੀਨਾ ਨਾਂ ਦੀ ਔਰਤ ਨੂੰ ਕਿਡਨੈਪ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ
ਦੋਸ਼ੀਆਂ ਖਿਲਾਫ ਛਾਪੇਮਾਰੀ ਕਰ ਰਹੇ ਹਾਂ।