ਜਲੰਧਰ | ਜੀਟੀਬੀ ਨਗਰ ‘ਚ ਸਥਿਤ ਕੋਠੀ ਨੰਬਰ 10 ‘ਚ ਸਹੁਰਿਆਂ ਤੋਂ ਤੰਗ ਆ ਕੇ ਇਕ ਔਰਤ ਵੱਲੋਂ ਫਾਹਾ ਲਗਾਉਣ ਦੇ ਮਾਮਲੇ ‘ਚ ਪੁਲਸ ਨਣਾਨ ਸ਼ੈਲੀ ਤੇ ਉਸ ਦੇ ਪਤੀ ਨੀਰਜ ਨੰਦਾ ਨੂੰ ਗ੍ਰਿਫਤਾਰ ਕਰਨ ਵਿਚ ਅਸਫਲ ਰਹੀ ਹੈ।
ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਨਣਾਨ ਸ਼ੈਲੀ ਤੇ ਉਸ ਦਾ ਪਤੀ ਕੁਝ ਦੇਰ ਪਹਿਲਾਂ ਕੈਨੇਡਾ ਚਲੇ ਗਏ ਸੀ, ਜਿਨ੍ਹਾਂ ਦੀ ਲਵਲੀਨ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ।
ਨਣਾਨ ਪ੍ਰਿਆ ਦੇ ਖਿਲਾਫ ਗੱਲਾਂ ਕਰਕੇ ਲਵਲੀਨ ਨੂੰ ਭੜਕਾਉਂਦੀ ਰਹਿੰਦੀ ਸੀ ਤੇ ਲਵਲੀਨ ਵੀ ਭੈਣ-ਜੀਜੇ ਦੀਆਂ ਗੱਲਾਂ ‘ਚ ਆ ਕੇ ਪ੍ਰਿਆ ਨੂੰ ਕੁੱਟਦਾ ਰਹਿੰਦਾ ਸੀ, ਜਿਸ ਤੋਂ ਤੰਗ ਆ ਕੇ ਪ੍ਰਿਆ ਨੇ ਆਤਮਹੱਤਿਆ ਕੀਤੀ।
ਦੱਸ ਦੇਈਏ ਕਿ ਪ੍ਰਿਆ ਦੇ ਪਤੀ, ਜੇਠ ਤੇ ਜੇਠਾਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਦਾ ਕਹਿਣਾ ਹੈ ਕਿ ਨਣਾਨ ਸ਼ੈਲੀ ਤੇ ਨਣਦੋਈਏ ਨੀਰਜ ਨੰਦਾ ਖਿਆਫ ਲੁਕ-ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਜੇ ਦੋਵੇਂ ਭਾਰਤ ਆਏ ਤਾਂ ਉਨ੍ਹਾਂ ਨੂੰ ਏਅਰਪੋਰਟ ‘ਤੇ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।