ਨਵੀਂ ਦਿੱਲੀ | ਗੋ ਫਸਟ ਫਲਾਈਟ ਨਾਲ ਇੱਕ ਪੰਛੀ ਟਕਰਾਅ ਗਿਆ। ਇਹ ਫਲਾਈਟ ਨੇ ਅਹਿਮਦਾਬਾਦ ਤੋਂ ਚੰਡੀਗੜ੍ਹ ਲਈ ਉੱਡੀ ਸੀ। ਪੰਛੀ ਦੇ ਟਕਰਾਉਣ ਤੋਂ ਬਾਅਦ ਫਲਾਈਟ ਦਾ ਰੂਟ ਡਾਈਵਰਟ ਕਰ ਦਿੱਤਾ ਗਿਆ ਹੈ।

ਫਲਾਈਟ ਨੂੰ ਵਾਪਸ ਅਹਿਮਦਾਬਾਦ ਵੱਲ ਡਾਈਵਰਟ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ ਨੇ ਦਿੱਤੀ ਹੈ। 

DGCA ਮੁਤਾਬਕ ਗੋ ਫਸਟ ਫਲਾਈਟ G8911 ਅੱਜ ਅਹਿਮਦਾਬਾਦ ਤੋਂ ਚੰਡੀਗੜ੍ਹ ਲਈ ਉਡਾਣ ਭਰ ਰਹੀ ਸੀ , ਤਦ ਹੀ ਇੱਕ ਪੰਛੀ ਉਸ ਨਾਲ ਟਕਰਾ ਗਿਆ ਅਤੇ ਜਹਾਜ਼ ਨੂੰ ਡਾਈਵਰਟ ਕੀਤਾ ਗਿਆ ਹੈ।