ਪੱਛਮੀ ਬੰਗਾਲ | ਦੇਸ਼ ‘ਚ ਅਕਸਰ ਮਰਦਾਂ ਵੱਲੋਂ ਅਪਰਾਧ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਪੱਛਮੀ ਬੰਗਾਲ ਦੇ ਪੂਰਬਾ ਬਰਧਮਾਨ ਜ਼ਿਲੇ ‘ਚ ਇਕ ਲੜਕੀ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ, ਜਿਸ ਦੀ ਖ਼ਬਰ ਪੜ੍ਹ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।

ਦਰਅਸਲ, ਬੁਆਏਫ੍ਰੈਂਡ ਦੇ ਦੂਰ ਜਾਣ ਤੋਂ ਨਾਰਾਜ਼ ਗਰਲਫ੍ਰੈਂਡ ਨੇ ਆਪਣੇ ਹੀ ਪ੍ਰੇਮੀ ‘ਤੇ ਗੋਲੀ ਚਲਾ ਦਿੱਤੀ। ਹਾਲਾਂਕਿ ਇਸ ਹਮਲੇ ‘ਚ ਲੜਕੇ ਦੀ ਜਾਨ ਤਾਂ ਬਚ ਗਈ ਪਰ ਇਸ ਘਟਨਾ ਨੂੰ ਫਿਲਮੀ ਅੰਦਾਜ਼ ‘ਚ ਅੰਜਾਮ ਦਿੱਤਾ ਗਿਆ, ਹਾਲਾਂਕਿ ਦੋਸ਼ੀ ਪ੍ਰੇਮਿਕਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਪ੍ਰੇਮਿਕਾ ਤੋਂ ਦੂਰ ਰਹਿਣ ਕਾਰਨ ਪ੍ਰੇਮੀ ਨੇ ਇਹ ਅਪਰਾਧ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਹਥਿਆਰ ਤੇ ਕਾਰਤੂਸ ਵੀ ਬਰਾਮਦ ਕੀਤੇ ਹਨ।

ਦੱਸ ਦੇਈਏ ਕਿ ਇਹ ਮਾਮਲਾ ਪੱਛਮੀ ਬੰਗਾਲ ਦੇ ਬਰਧਮਾਨ ਜ਼ਿਲੇ ਦੇ ਕਟਵਾ ਥਾਣੇ ਅਧੀਨ ਪੈਂਦੇ ਕੇਸ਼ੀਆ ਪਿੰਡ ‘ਚ ਬੁੱਧਵਾਰ ਦੇਰ ਰਾਤ ਵਾਪਰਿਆ। ਰਿਪੋਰਟ ਮੁਤਾਬਕ ਪ੍ਰੇਮਿਕਾ ਜੋ ਕਿ ਨੌਕਰੀ ਦੇ ਸਿਲਸਿਲੇ ‘ਚ ਝਾਰਖੰਡ ਗਈ ਸੀ, ਨੇ ਉਥੋਂ ਵਾਪਸ ਆਉਣ ‘ਤੇ ਆਪਣੇ ਬੁਆਏਫ੍ਰੈਂਡ ਨੂੰ ਨਜ਼ਦੀਕੀ ਸਰਕਸ ਗਰਾਊਂਡ ‘ਚ ਇਕੱਲੇ ਬੁਲਾਇਆ ਸੀ।

ਪੁਲਸ ਮੁਤਾਬਕ ਪ੍ਰੇਮਿਕਾ ਨੇ ਪਹਿਲਾਂ ਆਪਣੇ ਬੁਆਏਫ੍ਰੈਂਡ ਨੂੰ ਗਲ਼ੇ ਲਗਾਇਆ ਤੇ ਫਿਰ ਉਸ ਨੂੰ ਕਿੱਸ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਉਥੇ ਸਿਗਰਟ ਵੀ ਪੀਤੀ।

ਪੁਲਿਸ ਮੁਤਾਬਕ ਪ੍ਰੇਮਿਕਾ ਨੇ ਮੌਕਾ ਦੇਖ ਕੇ ਆਪਣੇ ਕੋਲ ਰੱਖਿਆ ਪਿਸਤੌਲ ਕੱਢ ਲਿਆ ਤੇ ਲੜਕੇ ‘ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਇਸ ਹਮਲੇ ‘ਚ ਲੜਕਾ ਸਿਰਫ ਜ਼ਖਮੀ ਹੀ ਹੋਇਆ ਹੈ।

ਇਸ ਦੇ ਨਾਲ ਹੀ ਪ੍ਰੇਮਿਕਾ ਨੇ ਕਿਹਾ ਕਿ ਉਹ ਦੋਵੇਂ ਇਕ-ਦੂਜੇ ਤੋਂ ਦੂਰ ਹੋ ਰਹੇ ਸਨ, ਇਸ ਲਈ ਉਸ ਨੇ ਅਜਿਹਾ ਕਦਮ ਚੁੱਕਿਆ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ