ਗਿੱਦੜਵਾਹਾ | ਮਲੋਟ–ਬਠਿੰਡਾ ਰੋਡ ‘ਤੇ ਬਣਿਆ ਅੱਖਾਂ ਦੇ ਹਸਪਤਾਲ ਦੀ ਇਮਾਰਤ ਖੰਡਰ ਬਣ ਚੁੱਕੀ ਹੈ। ਇਸ ਹਸਪਤਾਲ ਦਾ ਨੀਂਹ ਪੱਥਰ ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੇ 2014 ਵਿਚ ਰੱਖਿਆ ਸੀ। DAV ਸੰਸਥਾ ਦੇ ਨੁੰਮਾਇਦੇ ਜਗਨਨਾਥ ਨੇ ਇਸ ਹਸਪਤਾਲ ਲਈ ਜ਼ਮੀਨ ਦਾਨ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਮੇਰੇ ਜਿਊਂਦੇ ਜੀਅ ਇਸ ਜ਼ਮੀਨ ਉਪਰ ਅੱਖਾਂ ਦਾ ਹਸਪਤਾਲ ਬਣਾ ਦਿੱਤਾ ਜਾਵੇ।

ਐਸਸੀ ਮੋਰਚਾ ਮੰਡਲ ਦੇ ਪ੍ਰਧਾਨ (ਗਿੱਦੜਵਾਹਾ) ਬਲਕਰਨ ਸਿੰਘ ਨੇ ਦੱਸਿਆ ਕਿ ਹੁਣ ਇਹ ਹਸਪਤਾਲ ਖੰਡਰ ਵਿਚ ਤਬਦੀਲ ਹੋ ਚੁੱਕਾ ਹੈ। ਉਹ ਦੱਸਿਆ ਕਿ ਜਗਨਨਾਥ ਨੇ DAV ਸੰਸਥਾ ਨੂੰ ਇਹ ਜ਼ਮੀਨ ਦਿੱਤੀ ਸੀ ਕਿ ਇੱਥੇ ਅੱਖਾਂ ਦਾ ਹਸਪਤਾਲ ਬਣਾਇਆ ਜਾਵੇ ਤਾਂ ਜੋ ਆਮ ਲੋਕ ਇੱਥੇ ਆਪਣਾ ਇਲਾਜ ਸਸਤਾ ਇਲਾਜ ਕਰਵਾ ਸਕਣ।

ਉਹਨਾਂ ਦੱਸਿਆ ਕਿ ਮਨਪ੍ਰੀਤ ਬਾਦਲ ਨੇ ਨੀਂਹ ਪੱਥਰ ਰੱਖ ਦਿੱਤਾ ਪਰ ਇਸ ਦਾ ਕੰਮ ਸਿਰੇ ਨਹੀਂ ਚੜ੍ਹਿਆ। ਕਈ ਵਾਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੀ ਮਾਮਲਾ ਧਿਆਨ ਵਿਚ ਲਿਆਂਦਾ ਗਿਆ ਹੈ। ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਉਹਨਾਂ ਦੱਸਿਆ ਕਿ ਖਾਲੀ ਜਗ੍ਹਾ ਹੋਣ ਕਰਕੇ ਇੱਥੇ ਨੌਜਵਾਨ ਤਰ੍ਹਾਂ-ਤਰ੍ਹਾਂ ਦੇ ਨਸ਼ੇ ਕਰਦੇ ਹਨ। ਕਈ ਵਾਰ ਤਾਂ ਉਹਨਾਂ ਨੂੰ ਚਿੱਟਾ ਪੀਦੇ ਵੀ ਦੇਖਿਆ ਗਿਆ ਹੈ।

ਹਸਪਤਾਲ ਪਿੱਛੇ ਗੈਸ ਏਜੰਸੀ ਵਿਚ ਵੀ ਚੋਰੀਆਂ ਹੁੰਦੀਆਂ ਹਨ। ਖਾਲੀ ਖੰਡਰ ਵਿਚ 5-5 ਫੁੱਟ ਘਾਹ-ਫੂਸ ਉੱਗ ਆਇਆ ਹੈ। ਹਾਈਵੇਅ ਉਪਰ ਹੋਣ ਕਰਕੇ ਇਹ ਰਾਹਗੀਰਾਂ ਲਈ ਵੀ ਸਮੱਸਿਆ ਬਣਦਾ ਹੈ। ਬਲਕਰਨ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਇਸ ਨੂੰ ਜਲਦੀ ਤੋਂ ਜਲਦੀ ਹਸਪਤਾਲ ਦੇ ਵਿਚ ਤਬੀਦਲ ਕਰੇ ਤਾਂ ਜੋਂ ਇੱਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ। ਇਸ ਮੌਕੇ ਬਲਕਾਰ ਸਿੰਘ ਦੇ ਨਾਲ ਕਈ ਇਲਾਕਿਆਂ ਨਿਵਾਸੀਆਂ ਨੇ ਵੀ ਖੰਡਰ ਨੂੰ ਹਸਤਪਤਾਲ ਵਿਚ ਤਬੀਦਲ ਕਰਨ ਦੀ ਮੰਗ ਕੀਤੀ ਹੈ।