<p><strong>ਜਲੰਧਰ 2 ਅਗਸਤ &vert; &&num;8211&semi;<&sol;strong> ਜਲੰਧਰ ਦੇ ਬੱਸਤੀ ਸ਼ੇਖ ਵਿਖੇ ਸਥਿਤ ਦੁਸਿਹਰਾ ਗਰਾਊਂਡ ਨੇੜੇ 18 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੋਈ ਹੱਤਿਆ ਦੇ ਮਾਮਲੇ &&num;8216&semi;ਚ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ ਦੀ ਪਹਿਚਾਣ ਸੂਰਜ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਆਰੋਪੀ ਕੋਲੋਂ ਘਟਨਾ ਦੌਰਾਨ ਵਰਤੇ ਗਏ ਚਾਕੂ ਨੂੰ ਵੀ ਬਰਾਮਦ ਕਰ ਲਿਆ ਹੈ।<&sol;p>&NewLine;<p>ਮਾਮਲੇ ਦੀ ਜਾਣਕਾਰੀ ਦਿੰਦਿਆਂ ਏ&period;ਡੀ&period;ਸੀ&period;ਪੀ&period; ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਬੱਸਤੀ ਸ਼ੇਖ ਦੇ ਦੁਸਿਹਰਾ ਗਰਾਊਂਡ ਨੇੜੇ ਇਕ ਕਤਲ ਦੀ ਸੂਚਨਾ ਮਿਲੀ ਸੀ। ਮੌਕੇ &&num;8216&semi;ਤੇ ਪੁੱਜ ਕੇ ਥਾਣਾ ਨੰਬਰ 5 ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਰਾਹੁਲ ਅਤੇ ਆਰੋਪੀ ਸੂਰਜ ਪਹਿਲਾਂ ਆਪਸ &&num;8216&semi;ਚ ਦੋਸਤ ਸਨ। ਪਰ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਹੋ ਗਿਆ ਸੀ।<&sol;p>&NewLine;<p>ਦੋਹਾਂ ਦੇ ਦੋਸਤਾਂ ਨੇ ਦਖਲ ਦੇ ਕੇ ਦੋਹਾਂ ਵਿਚ ਰਾਜੀਨਾਮਾ ਕਰਵਾ ਦਿੱਤਾ। ਪਰ ਜਦੋਂ ਉਹ ਦੋਸਤ ਉਥੋਂ ਚਲੇ ਗਏ ਤਾਂ ਸੂਰਜ ਨੇ ਆਪਣੇ ਕੋਲੋਂ ਚਾਕੂ ਕੱਢ ਕੇ ਰਾਹੁਲ &&num;8216&semi;ਤੇ ਵਾਰ ਕਰ ਦਿੱਤਾ। ਗੰਭੀਰ ਜ਼ਖਮੀ ਹਾਲਤ &&num;8216&semi;ਚ ਰਾਹੁਲ ਨੂੰ ਉਸਦੇ ਦੋਸਤਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ &&num;8216&semi;ਚ ਦਾਖਲ ਕਰਵਾਇਆ ਗਿਆ&comma; ਜਿੱਥੇ ਇਲਾਜ ਦੌਰਾਨ ਤਕਰੀਬਨ ਸਵੇਰੇ 5 ਵਜੇ ਉਸਦੀ ਮੌਤ ਹੋ ਗਈ। ਪੁਲਿਸ ਨੇ ਮੁਸ਼ੱਕਤ ਕਰਕੇ ਆਰੋਪੀ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;