ਜਲੰਧਰ. ਕੋਰੋਨਾ ਦੇ ਮਾਮਲੇ ਸ਼ਹਿਰ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਅੱਜ 4 ਹੋਰ ਨਵੇਂ ਕੇਸ ਸਾਹਮਣੇ ਆਏ ਹਨ। 4 ਨਵੇਂ ਮਰੀਜ਼ਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਅੱਜ ਜਿਹੜੇ 4 ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚ 1 ਬੱਚਾ ਜੋ ਡੇਢ ਸਾਲ ਦਾ ਹੈ, ਉਹ ਵੀ ਸ਼ਾਮਲ ਹੈ। ਹੁਣ ਤੱਕ ਜਲੰਧਰ ਵਿੱਚ ਕੁਲ 35 ਮਾਮਲੇ ਕੋਰੋਨਾ ਦੇ ਸਾਹਮਣੇ ਆ ਚੁੱਕੇ ਹਨ।

ਤਿੰਨ ਮਾਮਲੇ ਰਾਜ਼ਾ ਗਾਰਡਨ ਦੇ ਪਾਜ਼ੀਟਿਵ ਮਰੀਜ਼ ਦੇ ਸੰਪਰਕ ਤੇ 1 ਪੁਰਾਣੀ ਸਬਜ਼ੀ ਮੰਡੀ ਦਾ

ਸ਼ੁੱਕਰਵਾਰ ਨੂੰ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਚਾਰ ਹੋਰ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਹੀ ਹਨ।

  • ਪਹਿਲਾ ਮਾਮਲਾ 60 ਸਾਲਾ ਮਹਿਲਾ ਔਰਤ ਜ਼ੋ ਰਾਜਾ ਗਾਰਡਨ ਤੋਂ ਪਹਿਲਾਂ ਪਾਜ਼ੀਟਿਵ ਆਏ ਮਰੀਜ਼ ਦੀ ਮਾਂ ਹੈ, ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ।
  • ਦੂਜਾ ਮਾਮਲਾ ਇਕ ਡੇਢ ਸਾਲ ਦੇ ਬੱਚੇ ਦਾ ਹੈ, ਜੋ ਜਸਬੀਰ ਸਿੰਘ ਦਾ ਭਤੀਜਾ ਹੈ, ਜੋ ਬੀਤੇ ਦਿਨੀ ਰਾਜਾ ਗਾਰਡਨ ਵਿਚ ਕੋਰੋਨਾ ਪਾਜ਼ੀਟਿਵ ਆਇਆ ਸੀ। ਜਸਬੀਰ ਸਿੰਘ ਇਕ ਪੱਤਰਕਾਰ ਹੈ। ਤੀਜਾ ਮਾਮਲਾ ਇਕ 8 ਸਾਲ ਦੀ ਬੱਚੀ ਦਾ ਹੈ, ਜੋ ਜਸਬੀਰ ਸਿੰਘ ਦੀ ਹੀ ਪਰਿਵਾਰਕ ਮੈਂਬਰ ਹੈ।
  • ਚੌਥਾ ਮਾਮਲਾ 25 ਸਾਲਾ ਨੌਜਵਾਨ ਦਾ ਹੈ, ਜੋ ਕੋਰੋਨਾ ਮਰੀਜ਼ ਆਪਣੀ ਮਾਂ ਕਵਿਤਾ ਮਹਾਜਨ ਜੋ ਪੁਰਾਣੀ ਸਬਜ਼ੀ ਮੰਡੀ ਤੋਂ ਹੈ, ਦਾ ਸੰਪਰਕ ਸੀ। ਇਨ੍ਹਾਂ ਚਾਰ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜਲੰਧਰ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ।

ਘਰ ਵਿੱਚ ਰਹੋਗੇ ਤਾਂ ਹੀ ਸੇਫ ਰਹੋਗੇ

ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।