ਲੁਧਿਆਣਾ, 6 ਦਸੰਬਰ| ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਕਈ ਦਿਨਾਂ ਤੋਂ ਹਾਲਤ ਨਾਜ਼ੁਕ ਹੋਣ ਕਰਕੇ ਵੈਂਟੀਲੇਟਰ ‘ਤੇ ਸਨ।  ਉਨ੍ਹਾਂ ਨੇ 5 ਦਸੰਬਰ ਦੀ ਸ਼ਾਮ ਨੂੰ ਪੀਜੀਆਈ ਚੰਡੀਗੜ੍ਹ ‘ਚ ਆਖਰੀ ਸਾਹ ਲਏ। ਅੱਜ ਨੂੰ ਜੱਦੀ ਪਿੰਡ ਤਲਵੰਡੀ ਰਾਏ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ।

ਉਹ ਰਾਏਕੋਟ ਤੋਂ ਵਿਧਾਇਕ ਰਹੇ ਸਨ। ਅਕਾਲੀ ਸਰਕਾਰ ਵੇਲੇ ਪੀ ਐਸ ਆਈ ਈ ਸੀ ਦੇ ਚੇਅਰਮੈਨ ਵੀ ਰਹੇ। ਉਹਨਾਂ ਦਾ ਜਨਮ 3 ਜੁਲਾਈ 1956 ਨੂੰ ਹੋਇਆ ਸੀ। 5 ਦਸੰਬਰ 2023 ਨੂੰ ਉਨ੍ਹਾਂ ਆਖਰੀ ਸਾਹ ਲਏ। ਦੱਸ ਦਈਏ ਕਿ ਰਣਜੀਤ ਸਿੰਘ ਦੇ ਪਿਤਾ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ।

ਕਿਸੇ ਸਮੇਂ ਸਿਆਸਤ ਦੀ ਦੁਨੀਆਂ ‘ਚ ਬਾਦਲ, ਟੌਹੜਾ ਤੇ ਤਲਵੰਡੀ ਦੀ ਤਿੱਕੜੀ ਨੂੰ ਸਭ ਤੋਂ ਵੱਧ ਮਜ਼ਬੂਤ ਮੰਨਿਆ ਜਾਂਦਾ ਸੀ। ਰਣਜੀਤ ਸਿੰਘ ਤਲਵੰਡੀ ਸਭ ਤੋਂ ਪਹਿਲਾਂ ਸੰਨ 1997 ‘ਚ ਰਾਏਕੋਟ ਤੋਂ ਵਿਧਾਨ ਸਭਾ ਚੋਣ ਲੜੇ ਸੀ। ਪ੍ਰੰਤੂ ਜਿੱਤ ਨਹੀਂ ਸਕੇ ਸੀ।