ਗੁਰਦਾਸਪੁਰ | ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਪ੍ਰਕਾਸ਼ ਸਿੰਘ ਨੂੰ ਨਸ਼ਾ ਵੇਚਣ ਅਤੇ ਪੀਣ ਦੇ ਮਾਮਲੇ ਵਿਚ ਧਾਰੀਵਾਲ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ।
ਪ੍ਰੈਸ ਬਿਆਨ ਜਾਰੀ ਕਰਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਪਾਰਟੀ ਅੱਡਾ ਧਾਰੀਵਾਲ ਵਿਖੇ ਗਸ਼ਤ ਕਰ ਰਹੀ ਸੀ ਕਿ ਇਤਲਾਹ ਮਿਲੀ ਕੀ ਕੁਝ ਨੌਜਵਾਨ ਨਸ਼ਾ ਵੇਚਣ ਆ ਰਹੇ ਹਨ।
ਪੁਲਿਸ ਪਾਰਟੀ ਨੇ ਮੁਖ਼ਬਰ ਵੱਲੋਂ ਦੱਸੀ ਥਾਂ ਉੱਤੇ ਰੇਡ ਕੀਤੀ ਗਈ ਤਾਂ ਉੱਥੇ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਬੇਟਾ ਪ੍ਰਕਾਸ਼ ਸਿੰਘ ਅਤੇ ਉਸਦੇ ਸਾਥੀ ਅਦਿੱਤਿਆ ਮਹਾਜਨ, ਕੁਨਾਲ, ਰਜੇਸ਼ ਕੁਮਾਰ ਅਤੇ ਸੁਧੀਰ ਨਸ਼ਾ ਕਰ ਰਹੇ ਸਨ। ਇਨ੍ਹਾਂ ਤੋਂ ਮੌਕੇ ‘ਤੇ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਇਸ ਮਾਮਲੇ ‘ਚ ਸਾਬਕਾ ਮੰਤਰੀ ਸੁਚਾ ਸਿੰਘ ਲੰਗਾਹ ਨੇ ਕਿਹਾ ਕਿ ਉਹਨਾਂ ਦੇ ਬੇਟੇ ਖਿਲਾਫ ਜੋ ਗੁਰਦਾਸਪੁਰ ਪੁਲਿਸ ਵਲੋਂ ਮਾਮਲਾ ਦਰਜ ਹੋਇਆ ਹੈ ਉਹ ਝੂਠਾ ਹੈ। ਇਹ ਰਾਜਨੀਤੀ ਤੋਂ ਪ੍ਰੇਰਿਤ ਹੈ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)