Omicron First Death | ਬ੍ਰਿਟੇਨ ‘ਤੇ ਓਮੀਕਰੋਨ ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਓਮੀਕਰੋਨ ਨਾਲ ਪਹਿਲੀ ਮੌਤ ਬ੍ਰਿਟੇਨ ‘ਚ ਹੋਈ ਹੈ।

ਇਹ ਵਿਅਕਤੀ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਤੋਂ ਪੀੜਤ ਸੀ। ਬ੍ਰਿਟੇਨ ਦੇ ਪੀਐੱਮ ਬੋਰਿਸ ਜਾਨਸਨ ਨੇ ਓਮੀਕਰੋਨ ਤੋਂ ਪੀੜਤ ਮਰੀਜ਼ ਦੀ ਮੌਤ ਦੀ ਪੁਸ਼ਟੀ ਕੀਤੀ।

UK ‘ਤੇ Omicron ਦਾ ਵੱਡਾ ਖਤਰਾ ਹੈ। ਸ਼ਨੀਵਾਰ ਨੂੰ ਬ੍ਰਿਟੇਨ ਵਿੱਚ 54,073 ਨਵੇਂ ਕੇਸਾਂ ਦੀ ਘੋਸ਼ਣਾ ਕੀਤੀ ਗਈ, ਜਿਸ ਵਿੱਚ ਓਮੀਕਰੋਨ ਦੇ 633 ਸ਼ਾਮਲ ਹਨ। ਹਾਲਾਂਕਿ, ਓਮੀਕਰੋਨ ਦੇ ਕੇਸਾਂ ਦੀ ਅਸਲ ਗਿਣਤੀ ਬਹੁਤ ਜ਼ਿਆਦਾ ਹੋਣ ਦਾ ਅਨੁਮਾਨ ਹੈ।

ਖੋਜਕਰਤਾਵਾਂ ‘ਚੋਂ ਇਕ ਨਿਕ ਡੇਵਿਸ ਨੇ ਕਿਹਾ ਕਿ ਓਮੀਕਰੋਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਕਾਫੀ ਚਿੰਤਾਜਨਕ ਹੈ। ਵਿਗਿਆਨੀਆਂ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਸਮੇਂ ਬ੍ਰਿਟੇਨ ‘ਚ ਹਰ 2 ਤੋਂ 4 ਦਿਨਾਂ ‘ਚ ਸੰਕਰਮਿਤ ਲੋਕਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ।

ਬ੍ਰਿਟਿਸ਼ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਵੱਡੀ ਚਿਤਾਵਨੀ ਦਿੱਤੀ ਹੈ ਕਿ ਅਪ੍ਰੈਲ ਦੇ ਅੰਤ ਤੱਕ ਦੇਸ਼ ਵਿੱਚ ਓਮੀਕਰੋਨ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 25,000 ਤੋਂ 75,000 ਤੱਕ ਹੋ ਸਕਦੀ ਹੈ। ਬੀਬੀਸੀ ਦੀ ਇਕ ਰਿਪੋਰਟ ਦੇ ਅਨੁਸਾਰ, ”ਬ੍ਰਿਟੇਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ ਦੇ ਓਮੀਕਰੋਨ ਬਾਰੇ ਅਜੇ ਵੀ ਅਨਿਸ਼ਚਿਤਤਾ ਹੈ।”

ਜਾਰੀ ਕੀਤੀ ਗਈ ਰਿਪੋਰਟ ਅਨੁਸਾਰ LSHTM ਦੀ ਸਟੱਡੀ ਇਸ ਧਾਰਨਾ ‘ਤੇ ਅਧਾਰਿਤ ਹੈ ਕਿ ਜੇਕਰ ਕਿਸੇ ਨੂੰ ਟੀਕਾ ਲਗਾਇਆ ਜਾਂਦਾ ਹੈ ਤਾਂ ਓਮੀਕਰੋਨ ਦਾ ਪ੍ਰਭਾਵ ਘੱਟ ਹੁੰਦਾ ਹੈ ਅਤੇ ਮੌਜੂਦਾ ਪਲਾਨ ਬੀ ਉਪਾਵਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਵੱਧ ਖੁਰਾਕ ਲੈਣ ਨਾਲ ਓਮੀਕਰੋਨ ਦੇ ਪ੍ਰਭਾਵ ਨੂੰ ਘੱਟ ਕਰਨ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਇਸ ਸਾਲ ਨਵੰਬਰ ਦੇ ਆਖਰੀ ਹਫਤੇ ‘ਚ ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਪਛਾਣ ਕੀਤੀ ਗਈ ਸੀ, ਜਿਸ ਨੇ ਪੂਰੀ ਦੁਨੀਆ ‘ਚ ਅਨਿਸ਼ਚਿਤਤਾ ਤੇ ਡਰ ਪੈਦਾ ਕਰ ਦਿੱਤਾ ਹੈ।

ਹਾਲਾਂਕਿ, WHO ਦੇ ਅਨੁਸਾਰ ਓਮੀਕਰੋਨ ਵੇਰੀਐਂਟ ਨਾਲ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜੋ ਹੁਣ ਤੱਕ 47 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ ਪਰ ਤੇਜ਼ੀ ਨਾਲ ਵੱਧ ਰਹੇ ਸੰਕਰਮਣ ਕਾਰਨ ਅਮਰੀਕਾ ਤੇ ਦੱਖਣੀ ਅਫਰੀਕਾ ਸਮੇਤ ਯੂਰਪ ਦੇ ਕਈ ਦੇਸ਼ਾਂ ਦੇ ਹਸਪਤਾਲਾਂ ਵਿੱਚ ਸੰਕਰਮਿਤ ਲੋਕਾਂ ਦਾ ਹੜ੍ਹ ਆ ਗਿਆ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ