ਫਿਰੋਜ਼ਪੁਰ, 9 ਫਰਵਰੀ| ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਅਧੀਨ ਪੈਂਦੇ ਪਿੰਡ ਦੂਲਾ ਸਿੰਘ ਵਾਲਾ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਕਮਾਲਾ ਮਿੱਡੂ ਦੇ ਬਚਿੱਤਰ ਸਿੰਘ ਨੂੰ ਸ਼ੱਕ ਸੀ ਕਿ ਸਤਨਾਮ ਸਿੰਘ ਨਾਂ ਦੇ ਮੁੰਡੇ ਦੇ ਉਸਦੀ ਘਰਵਾਲੀ ਨਾਲ ਨਾਜਾਇਜ਼ ਸੰਬੰਧ ਹਨ। ਇਸੇ ਦੇ ਚਲਦਿਆਂ ਉਸਨੇ ਸਤਨਾਮ ਸਿੰਘ ਨੂੰ ਬਹਾਨੇ ਨਾਲ ਆਪਣੇ ਘਰ ਸੱਦਿਆ ਸੀ। ਮ੍ਰਿਤਕ ਸਤਨਾਮ ਸਿੰਘ ਨਾਲ ਉਸ ਸਮੇਂ ਉਸਦਾ ਛੋਟਾ ਭਰਾ ਤੇ ਉਸਦਾ ਇਕ ਦੋਸਤ ਵੀ ਨਾਲ ਸੀ। ਜਿਥੇ ਬਚਿੱਤਰ ਸਿੰਘ ਨੇ ਸਤਨਾਮ ਸਿੰਘ ਦੇ 3 ਗੋਲ਼ੀਆਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਵੇਖੋ ਵੀਡੀਓ-