ਫਿਰੋਜ਼ਪੁਰ | ਇਥੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਜ਼ਿਲੇ ‘ਚ ਫੇਸਬੁੱਕ ‘ਤੇ ਇਕ ਮਹਿਲਾ ਦੋਸਤ ਨਾਲ ਦੋਸਤੀ ਕਰਨਾ BSF ਹੌਲਦਾਰ ਨੂੰ ਮਹਿੰਗਾ ਪੈ ਗਿਆ। ਬੀਐਸਐਫ ਦੀ 160 ਬਟਾਲੀਅਨ ਦੇ ਹੌਲਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਫੇਸਬੁੱਕ ਮਹਿਲਾ ਦੋਸਤ ਨੇ ਉਸ ਨੂੰ ਮਿਲਣ ਲਈ ਘਰ ਬੁਲਾਇਆ ਅਤੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਲੁੱਟ-ਖੋਹ ਕੀਤੀ। ਬੀਐਸਐਫ ਹੌਲਦਾਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨੇ ਅਮਨਦੀਪ ਕੌਰ, ਉਸ ਦੇ ਪਤੀ ਦਾਨਿਸ਼, ਪਿੰਕੀ ਅਤੇ ਉਸ ਦੇ ਪਤੀ ਸੰਜੇਸ਼ ਅਤੇ ਇੱਕ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਕੋਲੋਂ ਪਰਸ ਅਤੇ ਫੋਨ ਵੀ ਖੋਹ ਲਿਆ । ਪਰਸ ਵਿੱਚ ਉਸ ਦਾ ਏਟੀਐਮ ਕਾਰਡ, ਆਧਾਰ ਕਾਰਡ, ਕ੍ਰੈਡਿਟ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਆਈਕਾਰਡ, ਹੋਰ ਦਸਤਾਵੇਜ਼ ਅਤੇ 1200 ਰੁਪਏ ਨਕਦ ਸਨ। ਥਾਣਾ ਸਦਰ ਫ਼ਿਰੋਜ਼ਪੁਰ ਦੇ ਏਐਸਆਈ ਪਵਨ ਕੁਮਾਰ ਨੇ ਦੱਸਿਆ ਕਿ ਰਾਕੇਸ਼ ਦੀ ਸ਼ਿਕਾਇਤ ’ਤੇ ਚਾਰੋਂ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ ਹੈ।