ਫਾਜ਼ਿਲਕਾ | ਇਥੋਂ ਦੇ ਪਿੰਡ ਨੂਰਸ਼ਾਹ ‘ਚ ਨਸ਼ੇੜੀ ਪਤੀ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਘਰ ਨੂੰ ਅੱਗ ਲਗਾ ਦਿੱਤੀ। ਪੀੜਤ ਔਰਤ ਕੈਲਾਸ਼ ਰਾਣੀ ਵਾਸੀ ਪਿੰਡ ਨੂਰਸ਼ਾਹ ਨੇ ਦੱਸਿਆ ਕਿ ਉਸ ਦੀਆਂ 4 ਲੜਕੀਆਂ ਹਨ। ਉਸ ਦਾ ਪਤੀ ਨਾਲ ਝਗੜਾ ਚੱਲ ਰਿਹਾ ਹੈ, ਜਿਸ ਕਾਰਨ ਉਸ ਦਾ ਪਤੀ ਘਰ ਛੱਡ ਕੇ ਕਿਸੇ ਹੋਰ ਨਾਲ ਰਹਿ ਰਿਹਾ ਹੈ।
ਮੰਗਲਵਾਰ ਦੁਪਹਿਰ ਨੂੰ ਜਦੋਂ ਉਹ ਆਪਣੀਆਂ ਧੀਆਂ ਨਾਲ ਖੇਤਾਂ ਵਿਚ ਝੋਨਾ ਲਾਉਣ ਗਈ ਸੀ ਤਾਂ ਉਸ ਦਾ ਪਤੀ ਦਰਵੇਸ਼ ਆਪਣੇ ਸਾਥੀਆਂ ਨਾਲ ਘਰ ਆਇਆ। ਉਸ ਨੇ ਪਹਿਲਾਂ ਘਰ ‘ਚ ਭੰਨਤੋੜ ਕੀਤੀ ਅਤੇ ਫਿਰ ਸਾਮਾਨ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਪੀੜਤ ਨੇ ਪੁਲਿਸ ਅਧਿਕਾਰੀਆਂ ’ਤੇ ਉਨ੍ਹਾਂ ਦੀ ਗੱਲ ਨਾ ਸੁਣਨ ਦਾ ਵੀ ਦੋਸ਼ ਲਾਇਆ ਹੈ। ਪੀੜਤ ਔਰਤ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਸਾਮਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਜਾਂਚ ਅਧਿਕਾਰੀ ਮਿਲਖ ਰਾਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕੀਤੀ ਹੈ। ਫਿਲਹਾਲ ਦੋਸ਼ੀਆਂ ਖਿਲਾਫ 427 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਦੋਂ ਐਸਐਚਓ ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ
ਫਾਜ਼ਿਲਕਾ : ਨਸ਼ੇੜੀ ਪਤੀ ਨੇ ਝਗੜੇ ਮਗਰੋਂ ਘਰ ਨੂੰ ਲਗਾਈ ਅੱਗ, ਸਾਮਾਨ ਸਮੇਤ ਬੱਚਿਆਂ ਦੇ ਸਾੜੇ ਸਰਟੀਫਿਕੇਟ
Related Post