ਜਲੰਧਰ | ਕਿਸਾਨ ਅੰਦੋਲਨ ਇੱਕ ਵਾਰ ਮੁੜ ਭਖਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਨੇ ਜਲੰਧਰ ਵਿੱਚ ਰਿਲਾਇੰਸ ਕੰਪਨੀ ਦਾ ਜਵੈਲਰੀ ਸ਼ੋਅ ਬੰਦ ਕਰਵਾ ਦਿੱਤਾ।

ਲਾਜਪਤ ਨਗਰ ਵਿੱਚ ਕਿਸਾਨ ਪਹੁੰਚੇ ਅਤੇ ਰਿਲਾਇੰਸ ਜਯੂਲਸ ਨਾਂ ਦੇ ਸ਼ੋਅਰੂਮ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਵੀ ਕਿਸਾਨ ਇਹ ਸ਼ੋਅਰੂਮ ਬੰਦ ਕਰਵਾ ਚੁੱਕੇ ਸਨ ਜੋ ਕਿ ਮੁੜ ਖੁੱਲ੍ਹ ਗਿਆ ਸੀ। ਕਿਸਾਨਾਂ ਦੇ ਦਬਾਅ ਤੋਂ ਬਾਅਦ ਪੁਲਿਸ ਨੇ ਸ਼ੋਅਰੂਮ ਨੂੰ ਬੰਦ ਕਰਵਾ ਦਿੱਤਾ।

ਕਿਸਾਨ ਲੀਡਰ ਪਰਮਜੀਤ ਪੰਮਾ ਨੇ ਦੱਸਿਆ ਕਿ ਅਸੀਂ ਰਿਲਾਇੰਸ ਦਾ ਬਾਇਕਾਟ ਕਰ ਰਹੇ ਹਾਂ ਅਤੇ ਉਸ ਦਾ ਪੰਜਾਬ ਵਿੱਚ ਕੋਈ ਵੀ ਸ਼ੋਅਰੂਮ ਖੁੱਲ੍ਹਣ ਨਹੀਂ ਦਿਆਂਗੇ। ਜਦੋਂ ਤੱਕ ਖੇਤੀ ਕਾਨੂੰਨ ਵਾਪਿਸ ਨਹੀਂ ਹੋ ਜਾਂਦੇ ਸ਼ੋਅਰੂਮ ਨਹੀਂ ਖੁੱਲ੍ਹਣਗੇ।

ਜੇਕਰ ਲਾਜਪਤ ਨਗਰ ਵਾਲਾ ਜਾਂ ਹੋਰ ਕੋਈ ਸ਼ੋਅਰੂਮ ਮੁੜ ਖੁੱਲ੍ਹਿਆਂ ਤਾਂ ਅਸੀਂ ਉਹ ਵੀ ਬੰਦ ਕਰਵਾ ਦਿਆਂਗੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।