ਨਵੀਂ ਦਿੱਲੀ | ਕਿਸਾਨਾਂ ਵੱਲੋਂ 6 ਫਰਵਰੀ ਨੂੰ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਕਿਹਾ- ਅਸੀਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰੇ ਮੁਲਕ ਵਿੱਚ ਨੈਸ਼ਨਲ ਅਤੇ ਸਟੇਟ ਹਾਈਵੇ ਜਾਮ ਕਰਾਂਗੇ।
26 ਤਰੀਕ ਤੋਂ ਬਾਅਦ ਸਰਕਾਰ ਲਗਾਤਾਰ ਕਿਸਾਨ ਅੰਦੋਲਨ ‘ਤੇ ਪਾਬੰਦੀਆਂ ਵਧਾ ਰਹੀ ਹੈ। ਜਥੇਬੰਦੀਆਂ ਮੁਤਾਬਿਕ 300 ਤੋਂ ਵੱਧ ਕਿਸਾਨ ਅਜੇ ਵੀ ਲਾਪਤਾ ਹਨ ਅਤੇ 122 ਕਿਸਾਨਾਂ ਨੂੰ ਕਸੱਟਡੀ ਵਿੱਚ ਰੱਖਿਆ ਗਿਆ ਹੈ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ- ਪ੍ਰਦਰਸ਼ਨ ਵਾਲੇ ਦਿਨ ਇੱਧਰ-ਉਧਰ ਹੋਈਆਂ ਗੱਡੀਆਂ ਦਾ ਕੁਝ ਪਤਾ ਨਹੀਂ ਹੈ। ਸਰਕਾਰ ਸੜਕਾਂ ਪੱਟ ਕੇ ਰਸਤੇ ਬੰਦ ਕਰ ਰਹੀ ਹੈ ਅਤੇ ਗਲੀਆਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ।
ਦਿੱਲੀ ਦੇ ਤਿੰਨ ਪ੍ਰਦਰਸ਼ਨ ਵਾਲੇ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਅੱਜ ਰਾਤ ਤੱਕ ਸਸਪੈਂਡ ਕਰ ਦਿੱਤੀਆਂ ਗਈਆਂ ਹਨ। ਕਿਸਾਨ ਮੋਰਚਿਆਂ ਨੂੰ ਸਰਕਾਰ ਪੱਕੀ ਤਾਰਬੰਦੀ ਕਰਕੇ ਘੇਰ ਰਹੀ ਹੈ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)