ਮੁੰਬਈ, 2 ਫਰਵਰੀ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਵਾਈਕਲ ਕੈਂਸਰ ਕਾਰਨ ਉਨ੍ਹਾਂ ਦੀ ਮੌ.ਤ ਹੋ ਗਈ।

ਇਸ ਸਬੰਧੀ ਉਨ੍ਹਾਂ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਇਸਦੀ ਜਾਣਕਾਰੀ ਦਿੱਤੀ ਗਈ ਹੈ। ਪੂਨਮ ਪਾਂਡੇ ਦੀ ਮੌ.ਤ ਦੀ ਖਬਰ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਬਾਰੇ ਪੂਨਮ ਪਾਂਡੇ ਦੇ ਮੈਨੇਜਰ ਨੇ ਖੁਲਾਸਾ ਕਰਦਿਆਂ ਕਿਹਾ ਕਿ 1 ਫਰਵਰੀ ਦੀ ਰਾਤ ਨੂੰ ਸਰਵਾਈਕਲ ਕੈਂਸਰ ਨਾਲ ਜੰਗ ਮਗਰੋਂ ਉਨ੍ਹਾਂ ਨੇ ਦਮ ਤੋੜ ਦਿੱਤਾ।

ਦੱਸ ਦਈਏ ਕਿ ਪੂਨਮ ਪਾਂਡੇ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਪੋਸਟ ਵਿਚ ਲਿਖਿਆ ਹੈ, ”ਅੱਜ ਦੀ ਸਵੇਰ ਸਾਡੇ ਲਈ ਮੁਸ਼ਕਲ ਹੈ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਸਰਵਾਈਕਲ ਕੈਂਸਰ ਕਾਰਨ ਆਪਣੀ ਪਿਆਰੀ ਪੂਨਮ ਨੂੰ ਗੁਆ ਦਿੱਤਾ ਹੈ। ਇਸ ਦੁੱਖ ਦੀ ਘੜੀ ਵਿਚ, ਅਸੀਂ ਨਿੱਜਤਾ ਦੀ ਬੇਨਤੀ ਕਰਾਂਗੇ। ਅਸੀਂ ਉਸ ਨੂੰ ਹਰ ਉਸ ਚੀਜ਼ ਲਈ ਪਿਆਰ ਨਾਲ ਯਾਦ ਕਰਾਂਗੇ ਜੋ ਅਸੀਂ ਸਾਂਝੀਆਂ ਕਰਦੇ ਹਾਂ।”

32 ਸਾਲ ਦੀ ਅਦਾਕਾਰਾ ਪੂਨਮ ਪਾਂਡੇ ਦੀ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਪੋਸਟ ਨੂੰ ਦੇਖ ਕੇ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ। ਤੁਹਾਨੂੰ ਦੱਸ ਦਈਏ ਕਿ ਪੂਨਮ ਪਾਂਡੇ ਨੇ ਕਈ ਫਿਲਮਾਂ ‘ਚ ਆਪਣਾ ਰੋਲ ਨਿਭਾਇਆ ਹੈ, ਜਿਸ ‘ਚ ‘ਨਸ਼ਾ’ ਤੋਂ ਲੈ ਕੇ ‘ਦਿ ਜਰਨੀ ਆਫ ਕਰਮਾ’ ਤਕ ਦਾ ਨਾਂ ਸ਼ਾਮਲ ਹੈ। ਪੂਨਮ ਪਾਂਡੇ ਦੀ ਕੈਂਸਰ ਨਾਲ ਮੌਤ ਨਾਲ ਫੈਨਜ਼ ਸਦਮੇ ‘ਚ ਹਨ। ਵੈਸੇ ਪੂਨਮ ਪਾਂਡੇ ਨਾਲ ਕਈ ਵਿਵਾਦ ਵੀ ਜੁੜੇ ਹੋਏ ਹਨ।