ਉੱਤਰਾਖੰਡ | ਇਥੋਂ ਦੀ ਪੁਲਿਸ ਵੀ ਅੰਮ੍ਰਿਤਪਾਲ ਦੀ ਭਾਲ ਲਈ ਅਨਾਊਂਸਮੈਂਟ ਕਰ ਰਹੀ ਹੈ। ਅੰਮ੍ਰਿਤਪਾਲ ਤੇ ਪਪਲਪ੍ਰੀਤ ਦੀ ਤਲਾਸ਼ ਲਈ ਚੈਕਿੰਗ ਵਧਾ ਦਿੱਤੀ ਹੈ। ਦੱਸ ਦਈਏ ਕਿ ਉਹ ਸ਼ਨੀਵਾਰ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਉਸ ‘ਤੇ NSA ਲੱਗ ਚੁੱਕੀ ਹੈ। ਕੱਲ ਹਰਿਆਣਾ ਵਿਚ ਵੀ ਇਕ ਔਰਤ ਤੇ ਵਿਅਕਤੀ ਜਿਸ ਨੇ ਉਸਨੂੰ ਪਨਾਹ ਦਿੱਤੀ ਸੀ, ਗ੍ਰਿਫਤਾਰ ਕਰ ਲਏ ਗਏ ਹਨ।
ਉਹ ਭਗੌੜਾ ਚੱਲ ਰਿਹਾ ਹੈ। ਪੰਜਾਬ ਵਿਚ ਵੀ ਅੰਮ੍ਰਿਤਪਾਲ ਦੀ ਕਾਫੀ ਜ਼ਿਆਦਾ ਭਾਲ ਕੀਤੀ ਜਾ ਰਹੀ ਹੈ ਪਰ ਉਹ ਮਿਲ ਨਹੀਂ ਰਿਹਾ। ਉਸ ਦੇ ਕਈ ਸਾਥੀਆਂ ਨੂੰ ਫੜ ਲਿਆ ਗਿਆ ਹੈ। ਉਸ ਨਾਲ ਜੁੜੇ ਕਈ ਖੁਲਾਸੇ ਹੋ ਰਹੇ ਹਨ।