ਨਵੀਂ ਦਿੱਲੀ, 10 ਫਰਵਰੀ | ਦੇਸ਼ ਦੇ ਰਿਟਾਇਰਮੈਂਟ ਫੰਡ ਬਾਡੀ EPFO ਨੇ ਸਾਲ 2023-24 ਲਈ ਵਿਆਜ ਦਰ ਤੈਅ ਕਰ ਦਿੱਤੀ ਹੈ। ਇਹ ਵਿਆਜ ਦਰ 8.25 ਫੀਸਦੀ ਰਹੇਗੀ ਤੇ ਇਹ ਬੀਤੇ ਤਿੰਨ ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ। ਮਾਰਚ 2023 ਵਿਚ ਈਪੀਐੱਫਓ ਵਿਚ ਸਰਕਾਰ ਨੇ 2022-23 ਲਈ ਵਿਆਜ ਦਰ 8.15 ਫੀਸਦੀ ਤੈਅ ਕੀਤੀ ਸੀ ਤੇ 2021-22 ਲਈ ਇਹ 8.10 ਫੀਸਦੀ ਸੀ।

EPFO ਵਿਚ ਫੈਸਲਾ ਲੈਣ ਵਾਲੀ ਸੈਂਟਰਲ ਬੋਰਡ ਆਫ ਟਰੱਸਟੀਜ਼ ਨੇ ਅੱਜ ਹੋਈ ਬੈਠਕ ਵਿਚ ਪੀਐੱਫ ਲਈ 2023-24 ਵਿਚ ਵਿਆਜ ਦਰ 8.25 ਫੀਸਦੀ ਕਰਨ ਦਾ ਫੈਸਲਾ ਲਿਆ ਹੈ। ਸੀਬੀਟੀ ਨੇ ਮਾਰਚ 2021 ਵਿਚ ਈਪੀਐੱਫ ‘ਤੇ ਵਿਆਜ ਦਰ 8.5 ਫੀਸਦੀ ਤੱਕ ਤੈਅ ਕੀਤੀ ਸੀ।