ਮੁਸਲਿਮ ਔਰਤਾਂ ਦੀਆਂ ਸਫਲਤਾਵਾਂ ਦੀਆਂ ਕਹਾਣੀਆਂ ਭਾਰਤ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ਨੂੰ ਪਾਰ ਕਰਨ ਵਾਲੇ ਰਸਤਿਆਂ ‘ਤੇ ਉਜਾਗਰ ਹੁੰਦੀਆਂ ਹਨ, ਜੋ ਕਿ ਆਸ਼ਾ ਅਤੇ ਪ੍ਰਗਤੀ ਦੇ ਪ੍ਰਕਾਸ਼ਕ ਦੇ ਰੂਪ ‘ਚ ਉਭਰਦੀਆਂ ਹੈ । UPSC 2023 ਦੇ ਨਤੀਜਿਆਂ ‘ਚ ਬਹੁਤ ਸਾਰੀਆਂ ਮੁਸਲਿਮ ਔਰਤਾਂ ਜਿਵੇਂ ਕਿ ਵਰਦਾ ਖਾਨ ਤੇ ਸਾਈਮਾ ਸੇਰਾਜ ਅਹਿਮਦ ਟਾਪ ਨੰਬਰਾਂ ‘ਚ ਨਜ਼ਰ ਆਈਆਂ, ਜਿਸ ਬਾਰੇ ਬਹੁਤੇ ਲੋਕ ਸੁਪਨੇ ਦੇਖਦੇ ਹਨ ਪਰ ਕੁਝ ਹੀ ਲੋਕ ਹਾਸਿਲ ਕਰ ਪਾਉਂਦੇ ਹਨ ।

ਉਨ੍ਹਾਂ ਦਾ ਇਹ ਸਫ਼ਰ ਸਿਰਫ ਵਿਅਕਤੀਗਤ ਜਿੱਤ ਨੂੰ ਨਹੀਂ ਦਰਸਾਉਂਦਾ ਹੈ, ਬਲਕਿ ਸਮਾਜਿਕ ਅਤੇ ਆਰਥਿਕ ਮੁਸ਼ਕਿਲਾਂ ਨੂੰ ਇਕ ਪਾਸੇ ਕਰ ਕੇ ਸਮੂਹਿਕ ਸਤਰਾਂ ਨੂੰ ਵੀ ਦਿਖਾਉਂਦਾ ਹੈ।  ਉਨ੍ਹਾਂ ਦੀ ਸਫ਼ਲਤਾ ਹਜ਼ਾਰਾਂ ਮੁਸਲਿਮ ਮਹਿਲਾਵਾਂ ਨੂੰ ਆਦਰਸ਼ ਦੀ ਪ੍ਰਰੇਨਾ ਦਿੰਦੀ ਹੈ।

ਵਰਦਾ ਖਾਨ ਇਕ ਸਾਬਕਾ ਕਾਰਪੋਰੇਟ ਦੀ ਨੌਕਰੀਪੇਸ਼ਾ ਸੀ । ਸਾਲ 2021 ‘ਚ ਆਪਣੀ ਨੌਕਰੀ ਛੱਡ ਕੇ ਲੋਕਾਂ ਦੀ ਸੇਵਾ ਲਈ ਆਪਣੀ ਪਸੰਦ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਪਹਿਲੇ ਟੈਸਟ ‘ਚ ਅਸਫਲਤਾ ਦਾ ਸਾਹਮਣਾ ਕੀਤਾ ਪਰ ਆਖਿਰ ਉਨ੍ਹਾਂ ਨੇ ਆਪਣੇ ਦੂਜੇ ਟੈਸਟ ‘ਚ 18ਵਾਂ ਸਥਾਨ ਹਾਸਿਲ ਕੀਤਾ । ਵਰਦਾ ਖਾਨ ਦੀ ਭਾਰਤੀ ਵਿਦੇਸ਼ ਸੇਵਾਂਵਾਂ ਦੀ ਚੁਣੌਤੀ ਉਨ੍ਹਾਂ ਦੀ ਇੱਛਾ ਨੂੰ ਦੇਸ਼ ਦੇ ਵਿਕਾਸ ‘ਚ ਯੋਗਦਾਨ ਦੀ ਸੋਚ ਨੂੰ ਸਾਹਮਣੇ ਲਿਆਉਂਦੀ ਹੈ ।

ਉਸੇ ਤਰ੍ਹਾਂ ਗਿਰਿਡੀਹ ਤੋਂ ਨਾਜ਼ੀਆ ਪ੍ਰਵੀਨ ਦੇ ਸਫਰ ਦੀ ਜੇਕਰ ਗੱਲ ਕਰੀਏ ਤਾਂ ਬਚਪਨ ਦਾ ਸੁਪਨਾ ਪੂਰਾ ਕਰਨ ਦੀ ਕਹਾਣੀ ਹੈ । ਨਾਜ਼ੀਆ ਦੀ ਔਕੜਾਂ ਭਰੀ ਜ਼ਿੰਦਗੀ ਨੇ ਉਸ ਨੂੰ ਜਾਮੀਆ ਮਿਲੀਆ ਇਸਲਾਮੀਆ ਦੇ ਕੋਚਿੰਗ ਅਕੈਡਮੀ ‘ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ, ਜਿਥੇ ਉਸ ਨੇ ਆਖਿਰਕਾਰ ਸਫਲਤਾ ਹਾਸਿਲ ਕੀਤੀ । UPSC ‘ਚ 670ਵੇਂ ਰੈਂਕ ਹਾਸਿਲ ਕੀਤਾ । ਉਸ ਦੇ ਪਿਤਾ ਦੀ ਹੱਲਾਸ਼ੇਰੀ ਨੇ ਉਸ ਨੂੰ ਆਪਣੀ ਮੰਜ਼ਿਲ ਹਾਸਿਲ ਕਰਨ ‘ਚ ਮਦਦ ਕੀਤਾ ।

ਇਸ ਖੁਸ਼ੀ ਨੂੰ ਮੁਸਲਿਮ ਭਾਈਚਾਰੇ ‘ਚ ਮਨਾਇਆ ਗਿਆ, ਜੋ ਕਿ ਨੌਜਵਾਨਾਂ ਲ਼ਈ ਪ੍ਰੇਰਨਾ ਦੀ ਮਿਸਾਲ ਹੈ। ਆਪਣੇ ਸਮਾਜ ‘ਚ ਇਨ੍ਹਾਂ ਔਰਤਾਂ ਲਈ ਸਨਮਾਣ ਦਾ ਪੱਧਰ ਹੋਰ ਵਧੀਆ ਹੈ । ਇਨ੍ਹਾਂ ਦੀਆਂ ਕਹਾਣੀਆਂ ਸਮਾਜਿਕ ਤੇ ਆਰਥਿਕ ਚੁਣੌਤੀਆਂ ਨੂੰ ਪਾਰ ਕਰਨ ਲਈ ਮੁਸਲਿਮ ਔਰਤਾਂ ਵਲੋਂ ਪਾਏ ਗਏ ਵੱਖ-ਵੱਖ ਯਤਨਾਂ ਨੂੰ ਮੁਕਾਮ ਤਕ ਲੈ ਕੇ ਜਾਂਦੀਆਂ ਹਨ । ਪੱਕੀਆਂ ਨੌਕਰੀਆਂ ਨੂੰ ਛੱਡ ਕੇ ਸਫਲਤਾ ਹਾਸਿਲ ਕਰਨ ਤੋਂ ਪਹਿਲਾਂ ਕਈ ਵਾਰ ਅਸਫਲਤਾ ਸਹਿਣ ਕਰਨ ਤੱਕ ਉਨ੍ਹਾਂ ਦੀ ਯਾਤਰਾ ਉਨ੍ਹਾਂ ਦੇ ਟੀਚੇ ਦੇ ਪ੍ਰਤੀ ਅਦਭੁੱਤ ਸਮਰਪਨ ਨੂੰ ਦਰਸਾਉਂਦੀ ਹੈ ।

ਮੁਸਲਿਮ ਔਰਤਾਂ ਦੀ ਪ੍ਰਤੀਯੋਗੀ ਪ੍ਰੀਖਿਆਵਾਂ ‘ਚ ਸਫਲਤਾ ‘ਚ ਵਾਧੇ ਵੱਲ ਉਪਰੋਕਤ ਰੁਝਾਨ ਦਰਸਾਉਂਦਾ ਹੈ ਕਿ ਸਮਾਜਿਕ ਅਤੇ ਆਰਥਿਕ ਰੁਕਾਵਟਾਂ ਦੇ ਬਾਵਜੂਦ ਵਿਅਕਤੀ ਬਹੁਤ ਉੱਚਾਈਆਂ ਤੱਕ ਪਹੁੰਚ ਸਕਦਾ ਹੈ।

ਇਹ ਕਹਾਣੀਆਂ ਨਾ ਸਿਰਫ਼ ਹੋਰ ਚਾਹਵਾਨਾਂ ਨੂੰ ਪ੍ਰੇਰਿਤ ਕਰਦੀਆਂ ਹਨ ਸਗੋਂ ਜਨਤਕ ਜੀਵਨ ‘ਚ ਸਾਰਿਆਂ ਲਈ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਨਿਰੰਤਰ ਯਤਨਾਂ ਦੀ ਲੋੜ ਨੂੰ ਵੀ ਉਜਾਗਰ ਕਰਦੀਆਂ ਹਨ, ਜਿਸ ਨਾਲ ਭਵਿੱਖ ‘ਚ ਅਜਿਹੀਆਂ ਹੋਰ ਸਫ਼ਲਤਾ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਰਹਿਣ ।