ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਇਕ ਹੋਰ ਖ਼ੁਸ਼ਖ਼ਬਰੀ ਦਿੱਤੀ ਹੈ। ਉਨ੍ਹਾਂ ਨੇ ਇਕ ਹੋਰ ਗਾਰੰਟੀ ਪੂਰੀ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਵੇਲੇ ਦਿੱਤੀ ਇਕ ਗਰੰਟੀ ਹੋਰ ਪੂਰੀ ਕਰ ਦਿੱਤੀ ਹੈ।ਦਿੱਲੀ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿਚ ਚੰਗੀ ਸਿੱਖਲਾਈ ਦੁਆ ਕੇ ਇਥੇ ਸਿੱਖਿਆ ਵਿਚ ਸੁਧਾਰ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਹੁਣ 4 ਫਰਵਰੀ ਨੂੰ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਜਾ ਰਿਹਾ ਹੈ। ਉਥੇ ਹੀ 6 ਤੋਂ 10 ਟੀਚਿੰਗ ਟਰੇਨਿੰਗ ਸੈਮੀਨਾਰ ਹੋਵੇਗਾ। ਉਹਨਾ ਦੱਸਿਆ ਕਿ 11 ਫਰਵਰੀ ਨੂੰ ਇਹ ਟੀਚਰ ਵਾਪਸ ਆਉਣਗੇ।

ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਸਿੱਖਿਆ ਵਿਚ ਸੁਧਾਰ ਦੀ ਗਾਰੰਟੀ ਵੀ ਲੋਕਾਂ ਨੂੰ ਦਿੱਤੀ ਸੀ। ਇਸੇ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਮਾਨ ਸਰਕਾਰ ਸਿੰਗਾਪੁਰ ਭੇਜ ਰਹੀ ਹੈ ਤਾਂ ਜੋ ਕਿ ਇਹ ਪ੍ਰਿੰਸੀਪਲ ਸਿੰਗਾਪੁਰ ਦੀ ਸਿੱਖਿਆ ਵਿਵਸਥਾ ਨੂੰ ਸਮਝ ਸਕਣ ਤੇ ਉਸ ਹਿਸਾਬ ਨਾਲ ਪੰਜਾਬ ਆ ਕੇ ਪੜ੍ਹਾਉਣ ਦੇ ਢੰਗ ਤਰੀਕਿਆਂ ਵਿਚ ਸੁਧਾਰ ਲਈ ਸਲਾਹ ਦੇ ਸਕਣ।