ਲੁਧਿਆਣਾ, 12 ਜਨਵਰੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਈਡੀ ਵੱਲੋਂ ਕੱਪੜਾ ਕੰਪਨੀ ‘ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਕੱਪੜਾ ਕੰਪਨੀ SEL ਟੈਕਸਟਾਈਲਸ ਲਿਮਟਿਡ ਤੇ ਕੰਪਨੀ ਨਾਲ ਜੁੜੀਆਂ ਇਕਾਈਆਂ ‘ਤੇ ਪੈਸਿਆਂ ਦੇ ਮਾਮਲੇ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। 1530 ਕਰੋੜ ਦਾ ਬੈਂਕ ਧੋਖਾਦੇਹੀ ਦਾ ਮਾਮਲਾ ਹੈ। ਸੂਤਰਾਂ ਮੁਤਾਬਕ ਅੱਜ ਛਾਪੇਮਾਰੀ ਵਿਚ ਹੁਣ ਤੱਕ 13 ਟਿਕਾਣਿਆਂ ‘ਤੇ ਈਡੀ ਛਾਪਾ ਮਾਰ ਚੁੱਕੀ ਹੈ, ਜਿਸ ਵਿਚ ਕਈ ਰਿਹਾਇਸ਼ੀ, ਵਪਾਰਕ ਤੇ ਉਦਯੋਗਿਕ ਜਾਇਦਾਦਾਂ ਸ਼ਾਮਲ ਹਨ।

ਇਹ ਕਾਰਵਾਈ ਸੀਬੀਆਈ ਵੱਲੋਂ ਕੰਪਨੀ ਖਿਲਾਫ ਬੈਂਕ ਧੋਖਾਦੇਹੀ ਦੇ ਮਾਮਲੇ ਵਿਚ ਜਾਂਚ ਸਬੰਧੀ SEL ਟੈਕਸਟਾਈਲ ਲਿਮਟਿਡ ਖਿਲਾਫ 2020 ਵਿਚ ਦਾਇਰ ਇਨਫੋਰਸਮੈਂਟ ਕੇਸ ਇਨਫਾਰਮੇਸ਼ਨ ਰਿਪੋਰਟ (ECIR) ਦਾ ਫਾਲੋ-ਅੱਪ ਹੈ। ਸੀਬੀਆਈ ਨੇ ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਦਾਅਵਾ ਕੀਤਾ ਸੀ ਕਿ ਕੰਪਨੀ ਨੇ 1530 ਕਰੋੜ ਦੀ ਧੋਖਾਦੇਹੀ ਕੀਤੀ ਹੈ ਤੇ ਕਰਜ਼ਾ ਰਕਮ ਦਾ ਭੁਗਤਾਨ ਕੀਤਾ ਹੈ।

ਇਸ ਵਿਚ ਕੰਪਨੀ ਦੇ 828 ਕਰੋੜ ਰੁਪਏ ਸ਼ਾਮਲ ਹਨ, ਜਿਸ ਵਿਚ ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ ਤੇ ਹਿਸਾਰ ਵਿਚ ਭੂਮੀ ਤੇ ਭਵਨ ਤੇ ਮਸ਼ੀਨਰੀ ਸ਼ਾਮਲ ਹੈ। ਈਡੀ ਵੱਲੋਂ ਹੁਣ ਤੱਕ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ SEL ਟੈਕਸਟਾਈਲ ਲਿਮਟਿਡ ਨੇ ਸੈਂਟਰਲ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਸੰਘ ਤੋਂ ਲਈ ਗਈ ਕਰਜ਼ਾ ਰਕਮ ਦਾ ਗਲਤ ਇਸਤੇਮਾਲ ਕੀਤਾ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/6989940227794843

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)