ਚੰਡੀਗੜ੍ਹ | ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਬਿੱਲ ਪਾਸ ਕੀਤੇ ਹਨ। ਉਹ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ। ਪਰ ਇਸ ਮਸਲੇ ‘ਤੇ ਸਿਆਸਤ ਸਰਗਰਮ ਹੋ ਗਈ ਹੈ।

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ 27 ਅਕਤੂਬਰ ਨੂੰ ਜਲੰਧਰ ਪੇਸ਼ ਹੋਣ ਲਈ ਕਿਹਾ ਹੈ।

ਰਣਇੰਦਰ ਸਿੰਘ ਵਿਰੁੱਧ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੇ ਤਹਿਤ ਕੇਸ ਚੱਲ ਰਿਹਾ ਹੈ। ਪਹਿਲਾਂ ਵੀ ਈਡੀ ਨੇ 21 ਜੁਲਾਈ 2016 ਨੂੰ ਪੇਸ਼ ਹੋ ਚੁੱਕੇ ਹਨ ਤੇ ਸਵਿੱਟਜ਼ਰਲੈਂਡ ਨੂੰ ਭੇਜੇ ਗਏ ਫੰਡ, ਜਕਰਾਂਦਾ ਟਰੱਸਟ ਬਣਾਉਣ ਤੇ ਬ੍ਰਿਟਿਸ਼ ਵਰਜਨ ਆਇਲੈਂਡ ’ਚ ਪੈਸੇ ਦਾ ਕਥਿਤ ਤੌਰ ’ਤੇ ਲੈਣ-ਦੇਣ ਕਰਨ ਸਬੰਧੀ ਈਡੀ ਨੇ ਪੁੱਛ ਪੜਤਾਲ ਕੀਤੀ ਸੀ

ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਆਖਿਆ ਕਿ ਕੇਂਦਰ ਇਸ ਤਰ੍ਹਾਂ ਦੇ ਕਾਰੇ ਕਰਕੇ ਕੈਪਟਨ ਅਮਰਿੰਦਰ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਇਹ ਪੰਜਾਬ ਦੀ ਆਵਾਜ਼ ਹੈ, ਦੇਸ਼ ਭਰ ਦੇ ਕਿਸਾਨਾਂ ਦੀ ਆਵਾਜ਼ ਹੈ।