ਅੰਮ੍ਰਿਤਸਰ | ਟਕਸਾਲੀ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਮੌਤ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਬਾਜ਼ਾਰ ਬੰਦ ਕਰਵਾਏ ਅਤੇ ਖੁੱਲ੍ਹੀਆਂ ਦੁਕਾਨਾਂ ਦਾ ਸਾਮਾਨ ਚੁੱਕ ਕੇ ਸੜਕਾਂ ਉੱਤੇ ਸੁੱਟਿਆ। ਹਿੰਦੂ ਸੰਗਠਨਾਂ ਦੇ ਨਾਲ ਪੁਲਸ ਪ੍ਰਸ਼ਾਸਨ ਵੀ ਨਜ਼ਰ ਆ ਰਿਹਾ ਹੈ। ਹਿੰਦੂ ਸੰਗਠਨਾਂ ਵੱਲੋਂ ਅੱਜ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਸੀ। ਦੂਜੇ ਪਾਸੇ ਭਾਈ ਪਰਮਜੀਤ ਸਿੰਘ ਅਕਾਲੀ ਨੂੰ ਅੰਮ੍ਰਿਤਸਰ ਪ੍ਰਸ਼ਾਸਨ ਵਲੋਂ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।

ਬੀਤੇ ਦਿਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਅੰਮ੍ਰਿਤਸਰ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਹਿੰਦੂ ਸੰਗਠਨਾਂ ਨੇ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਸੀ। ਅੱਜ ਹਿੰਦੂ ਸੰਗਠਨਾਂ ਨੇ ਅੰਮ੍ਰਿਤਸਰ ‘ਚ ਬਾਜ਼ਾਰ ਬੰਦ ਕਰਵਾ ਦਿੱਤੇ ਅਤੇ ਜੋ ਦੁਕਾਨਾਂ ਖੁੱਲੀਆਂ ਸਨ, ਉਨ੍ਹਾਂ ਦਾ ਸਾਮਾਨ ਚੁੱਕ ਕੇ ਸੜਕਾਂ ‘ਤੇ ਸੁੱਟ ਦਿੱਤਾ।