ਸ੍ਰੀ ਮੁਕਤਸਰ ਸਾਹਿਬ | ਰਾਸ਼ਟਰੀ ਵਿਦਵਾਨਾਂ ਦੀ ਸਰਵ-ਉੱਚ ਸੰਸਥਾ ਅਖਿਲ ਭਾਰਤੀ ਸਾਰਸਵਤ ਪ੍ਰੀਸ਼ਦ ਵੱਲੋਂ 28 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਵਿਖੇ ਸਮਾਜ ਸੇਵਾ, ਵਿੱਦਿਅਕ, ਸਾਹਿਤਕ ਅਤੇ ਰਾਜਨੀਤਿਕ ਵਿਦਵਾਨਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਸਮਾਗਮ ’ਚ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਮੁਕਤਸਰ ਸਾਹਿਬ ਦੇ ਹਿੰਦੀ ਅਧਿਆਪਕ ਡਾ. ਹਰਬੰਸ ਸਿੰਘ ਝੁੰਬਾ ਨੂੰ ਉਨ੍ਹਾਂ ਦੀਆਂ ਵਿੱਦਿਅਕ ਅਤੇ ਸਮਾਜਿਕ ਖੇਤਰ ਦੀਆਂ ਵਿਲੱਖਣ ਸੇਵਾਵਾਂ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਅਖਿਲ ਭਾਰਤੀ ਬੌਧਿਕ ਪ੍ਰਮੁੱਖ ਸਵਾਂਤ ਰੰਜਨ ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਪ੍ਰੋਫੈਸਰ ਸੱਤਿਆ ਪ੍ਰਕਾਸ਼ ਬਾਂਸਲ ਕਰਨਗੇ। ਇਸ ਸਮਾਗਮ ’ਚ ਸਮਾਜ ਦੇ ਵੱਖ-ਵੱਖ ਕੇਂਦਰਾਂ ’ਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਦੇਸ਼ ਦੀਆਂ 27 ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।