ਮੋਗਾ (ਤਨਸਯ) | ਜਗਰਾਉਂ-ਮੋਗਾ ਹਾਈਵੇ ‘ਤੇ ਕੋਠੇ ਬੱਗੂ ਦੇ ਗੁਰਦੁਆਰਾ ਸਾਹਿਬ ‘ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਗੁਰਦੁਆਰਾ ਸਾਹਿਬ ‘ਚ ਹੋ ਰਹੇ ਅਨੰਦ ਕਾਰਜ ਨੂੰ ਰੋਕਦਿਆਂ ਦਰਜਨ ਭਰ ਅਣਪਛਾਤੇ ਬੰਦੇ ਵਿਆਹ ਕਰਵਾ ਰਹੇ ਮੁੰਡੇ-ਕੁੜੀ ਨੂੰ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ। ਕਿਡਨੈਪਿੰਗ ਦੀ ਪੂਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਮੁੰਡਾ ਜੱਗਾ ਸਿੰਘ ਜੋ ਦਲਿਤ ਪਰਿਵਾਰ ਨਾਲ ਸਬੰਧਿਤ ਹੈ, ਮੋਗਾ ਜ਼ਿਲੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ ਤੇ ਕੁੜੀ ਰੁਪਿੰਦਰ ਕੌਰ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਮੋਗਾ ਜ਼ਿਲੇ ਦੇ ਪਿੰਡ ਘੱਲ ਕਲਾਂ ਦੇ ਕੋਲ ਰਹਿਣ ਵਾਲੀ ਹੈ, ਜੋ ਪਿੰਡ ਬੁੱਟਰ ‘ਚ ਆਪਣੀ ਭੂਆ ਕੋਲ ਰਹਿ ਰਹੀ ਸੀ।

ਇਸ ਦੌਰਾਨ ਉਸ ਦੇ ਜੱਗਾ ਸਿੰਘ ਨਾਲ ਪ੍ਰੇਮ ਸੰਬੰਧ ਬਣ ਗਏ ਤੇ 8 ਦਿਨ ਪਹਿਲਾਂ ਦੋਵਾਂ ਨੇ ਪੇਪਰ ਮੈਰਿਜ ਕਰਵਾ ਲਈ। ਅੱਜ ਜੱਗਾ ਸਿੰਘ ਆਪਣੇ ਪਰਿਵਾਰ ਨਾਲ ਇਸ ਗੁਰਦੁਆਰਾ ਸਾਹਿਬ ‘ਚ ਅਨੰਦ ਕਾਰਜ ਕਰਵਾਉਣ ਲਈ ਪਹੁੰਚਿਆ। ਇਸ ਦੌਰਾਨ ਦਰਜਨ ਦੇ ਕਰੀਬ ਨੌਜਵਾਨ ਮੂੰਹ ਢਕ ਕੇ ਗੁਰਦੁਆਰਾ ਸਾਹਿਬ ਪਹੁੰਚੇ ਤੇ ਦੋਵਾਂ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)

 (ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ   ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)