ਪਟਿਆਲਾ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੋਮਵਾਰ ਤੜਕੇ ਬੱਸ ਅੱਡੇ ਨੇੜਿਓਂ 2 ਲਾਸ਼ਾਂ ਬਰਾਮਦ ਹੋਈਆਂ। ਖੂਨ ਨਾਲ ਲੱਥਪੱਥ ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਵਲੋਂ ਮੌਕੇ ‘ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ ਗਿਆ ਹੈ।
ਮੁੱਢਲੀ ਜਾਂਚ ਅਨੁਸਾਰ ਨੌਜਵਾਨਾਂ ਦਾ ਕਤਲ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਹੈ। ਕਤਲ ਕਿਉਂ ਤੇ ਕਿਸ ਨੇ ਕੀਤਾ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਕ ਲਾਸ਼ ਪਰੌਂਠਾ ਮਾਰਕੀਟ ਦੇ ਨਜ਼ਦੀਕ ਤੇ ਇਕ ਕਾਰਨਰ ਹੋਟਲ ਦੇ ਕੋਲ ਪੁਲਿਸ ਵਲੋਂ ਬਰਾਮਦ ਕੀਤੀ ਗਈ।