ਕੋਮਲ

ਤੂੰ ਕਰ ਅਦਾ ਹਕ ਮੈਨੂੰ ਹਰ ਪਲ ਤੱਕਣ ਦਾ
ਤੇਰੇ ਨਿੱਕੇ-ਨਿੱਕੇ ਹਾਸਿਆਂ ‘ਤੇ ਅੱਖ ਰੱਖਣ ਦਾ
ਤੇਰਾ ਹਸਦੇ-ਹਸਦੇ ਮੈਨੂੰ ਵੇਖਣਾ
ਤੇ ਆਪਣੀਆਂ ਜ਼ੁਲਫਾਂ ਸਵਾਰਨਾ
ਤੇਰਾ ਮੇਰੇ ਮੋਢੇ ‘ਤੇ ਸਿਰ ਰੱਖ
ਮੇਰੇ ਸੀਨੇ ਨੂੰ ਠਾਰਨਾ
ਕੀ ਇਹ ਹਵਾਵਾਂ, ਕੀ ਇਹ ਸਾਹ
ਸਭ ਬੇਜਾਨ ਜਿਹੇ ਤੇਰੇ ਬਿਨ ਖਾਲੀ ਰਾਹ
ਜਦ ਕਿਧਰੇ ਤੂੰ ਦਿਖਜੇ
ਦਿਲ ਕਰੇ ਕੁਲ ਕਾਇਨਾਤ ਫੁਲ ਬਣ ਤੇਰੇ ਪੈਰੀ ਬਿਖਜੇ
ਕਾਸ਼ ਕੀ ਮੈਂ ਤੇਰੀ ਜ਼ੁਲਫ ਬਣ ਸਕਦਾ
ਤੂੰ ਸਵਾਰਦੀ ਰਹੇ ਤੇ ਮੈਂ ਖੁਦ ਨੂੰ
ਤੇਰੀਆਂ ਗੱਲ੍ਹਾਂ ‘ਤੇ ਖਿਲਾਰੀ ਰਖਦਾ…